ਕੁਝ ਲੋਕ ਅਜਿਹੇ ਹੁੰਦੇ ਹਨ ਜੋ ਸਵੇਰ ਨੂੰ ਸਿਰਦਰਦ ਤੋਂ ਪਰੇਸ਼ਾਨ ਹੋ ਜਾਂਦੇ ਹਨ ਅਤੇ ਤਰੋਤਾਜ਼ਾ ਮਹਿਸੂਸ ਨਹੀਂ ਕਰਦੇ।

ਸਵੇਰੇ ਉੱਠਣ 'ਤੇ ਲੋਕਾਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਸਿਰਦਰਦ ਦੀ ਤਕਲੀਫ ਹੁੰਦੀ ਹੈ। ਕੁਝ ਲੋਕਾਂ ਨੂੰ ਤਾਂ ਦਵਾਈ ਦਾ ਸਹਾਰਾ ਲੈਣਾ ਪੈਂਦਾ ਹੈ...

ਲੋਕ ਅਕਸਰ ਸਵੇਰੇ ਜਲਦੀ ਉੱਠਣ ਤੋਂ ਬਾਅਦ ਊਰਜਾਵਾਨ, ਤਾਜ਼ਗੀ ਅਤੇ ਤਰੋਤਾਜ਼ਾ ਮਹਿਸੂਸ ਕਰਦੇ ਹਨ।

7 ਤੋਂ 8 ਘੰਟੇ ਦੀ ਨੀਂਦ ਲੈਣਾ ਵੀ ਜ਼ਰੂਰੀ ਹੈ। ਤੁਹਾਡੀ ਪੂਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਹੈ ਤੇ ਊਰਜਾ ਬਹਾਲ ਹੋ ਜਾਂਦੀ ਹੈ।

ਪਰ ਕੀ ਤੁਸੀਂ ਕਦੇ ਸਿਰਦਰਦ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਹੈ? ਜੇਕਰ ਨਹੀਂ, ਤਾਂ ਅੱਜ ਅਸੀਂ ਤੁਹਾਨੂੰ ਇਸ ਲੇਖ ਵਿੱਚ ਦੱਸਾਂਗੇ।

ਜੇਕਰ ਤੁਹਾਡੀ ਨੀਂਦ ਰਾਤ ਨੂੰ ਠੀਕ ਤਰ੍ਹਾਂ ਪੂਰੀ ਨਹੀਂ ਹੁੰਦੀ ਹੈ ਤਾਂ ਇਹ ਸਿਰਦਰਦ ਦਾ ਸਭ ਤੋਂ ਵੱਡਾ ਕਾਰਨ ਹੈ।

ਜਿਸ ਤਰ੍ਹਾਂ ਘੱਟ ਨੀਂਦ ਲੈਣ ਨਾਲ ਸਿਰਦਰਦ ਹੁੰਦਾ ਹੈ, ਉਸੇ ਤਰ੍ਹਾਂ ਜ਼ਿਆਦਾ ਨੀਂਦ ਲੈਣ ਨਾਲ ਵੀ ਸਿਰਦਰਦ ਹੁੰਦਾ ਹੈ।

ਇਹ ਇੱਕ ਅਜਿਹੀ ਸਮੱਸਿਆ ਹੈ ਜਿਸ ਵਿੱਚ ਵਿਅਕਤੀ ਸੌਂਦੇ ਸਮੇਂ ਆਪਣੇ ਦੰਦ ਪੀਸਦਾ ਹੈ। ਅਜਿਹੇ 'ਚ ਸਵੇਰੇ ਸਿਰ ਦਰਦ ਹੁੰਦਾ ਹੈ।

ਜੋ ਲੋਕ ਘੁਰਾੜੇ ਮਾਰਦੇ ਹਨ, ਉਸ ਨੂੰ ਸਵੇਰੇ ਸਿਰ ਦਰਦ ਦੀ ਸਮੱਸਿਆ ਹੁੰਦੀ ਹੈ, ਕਿਉਂਕਿ ਘੁਰਾੜੇ ਮਾਰਨ ਨਾਲ ਨੀਂਦ ਖਰਾਬ ਹੋ ਜਾਂਦੀ ਹੈ।

ਜੋ ਲੋਕ ਸਲੀਪ ਐਪਨੀਆ ਤੋਂ ਪੀੜਤ ਹਨ, ਉਨ੍ਹਾਂ ਨੂੰ ਰਾਤ ਨੂੰ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ ਤੇ ਸਿਰਦਰਦ ਹੁੰਦਾ ਹੈ।

ਮਾਈਗ੍ਰੇਨ ਤੋਂ ਪੀੜਤ ਲੋਕਾਂ ਨੂੰ ਵੀ ਸਵੇਰੇ ਸਿਰਦਰਦ ਹੁੰਦਾ ਹੈ, ਕਿਉਂਕਿ ਮਾਈਗ੍ਰੇਨ ਜ਼ਿਆਦਾਤਰ ਲੋਕਾਂ ਨੂੰ ਸਵੇਰ ਦੇ ਸਮੇਂ ਸ਼ੁਰੂ ਹੁੰਦਾ ਹੈ।