ਗੋਲਗੱਪੇ ਖਾਣੇ ਸਭ ਨੂੰ ਖੂਬ ਪਸੰਦ ਹੁੰਦੇ ਹਨ। ਜ਼ਿਆਦਾਤਰ ਕੁੜੀਆਂ ਦੀ ਇਹ ਮਨਪਸੰਦੀਦਾ ਚਾਟ ਹੁੰਦੀ ਹੈ।



ਪਰ ਨਾਗਪੁਰ ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮੈਡੀਕਲ ਕਾਲਜ ਦੀ 18 ਸਾਲਾ ਬੀਐਸਸੀ ਨਰਸਿੰਗ ਵਿਦਿਆਰਥਣ ਦੀ ਮੌਤ ਹੋ ਗਈ।



ਇਸ ਖਬਰ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।



ਵਿਦਿਆਰਥਣ ਨੇ ਦਿਨ ਵੇਲੇ ਪਾਣੀਪੁਰੀ ਯਾਨੀ ਕਿ ਗੋਲਗੱਪੇ ਖਾਏ ਸੀ। ਕੁਝ ਘੰਟਿਆਂ ਬਾਅਦ ਉਸ ਦੀ ਸਿਹਤ ਵਿਗੜ ਗਈ।



ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।



ਮਰਨ ਵਾਲੀ ਵਿਦਿਆਰਥਣ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਵਸਨੀਕ ਸੀ ।



ਵਿਦਿਆਰਥਣ ਦਾ ਸੁਫਨਾ ਸੀ ਕਿ ਉਹ ਨਰਸ ਬਣਕੇ ਮਰੀਜ਼ਾਂ ਦੀ ਦੇਖ-ਭਾਲ ਕਰੇ। ਪਰ ਉਹ ਆਪਣਾ ਇਹ ਸੁਫਨਾ ਪੂਰਾ ਨਹੀਂ ਕਰ ਪਾਈ।



ਰਿਪੋਰਟ ਮੁਤਾਬਕ ਵਿਦਿਆਰਥਣ ਨੇ ਡਾਕਟਰ ਵੱਲੋਂ ਦੱਸੀ ਦਵਾਈ ਲੈ ਲਈ ਅਤੇ ਨਰਸਿੰਗ ਹੋਸਟਲ ਵਿੱਚ ਆਪਣੇ ਕਮਰੇ ਵਿੱਚ ਵਾਪਸ ਆ ਗਈ।



5 ਜੁਲਾਈ ਨੂੰ ਉਸ ਨੂੰ ਬੁਖਾਰ ਹੋ ਗਿਆ। ਇਸ ਕਾਰਨ ਉਹ ਵਾਪਸ ਓ.ਪੀ.ਡੀ. ਵਿਦਿਆਰਥਣ ਦੀ ਬਿਮਾਰੀ ਦੇ ਲੱਛਣ ਗੈਸਟਰੋ ਦੇ ਸਨ, ਜਿਸ ਦਾ ਇਲਾਜ ਸ਼ੁਰੂ ਕੀਤਾ ਗਿਆ ਸੀ।



ਉਸੇ ਦਿਨ ਸ਼ੀਤਲ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।