ਮਰਦਾਂ ਤੋਂ ਜ਼ਿਆਦਾ ਔਰਤਾਂ ਸਰਵਾਈਕਲ ਬੀਮਾਰੀ ਦਾ ਵੱਧ ਸ਼ਿਕਾਰ ਹੁੰਦੀਆਂ ਹਨ। ਸਰੀਰਕ ਕਮਜ਼ੋਰੀ, ਵਧਦੀ ਉਮਰ, ਮਾਹਵਾਰੀ, ਗਰਭ ਅਵਸਥਾ ਅਤੇ ਹਾਰਮੋਨਲ ਬਦਲਾਅ ਆਦਿ ਇਸ ਦੇ ਮੁੱਖ ਕਾਰਨ ਹੋ ਸਕਦੇ ਹਨ।



ਇਹ ਜ਼ਿਆਦਾ ਕੰਮ ਕਰਨ, ਜ਼ਿਆਦਾ ਬੋਝ ਚੁੱਕਣ, ਹੱਡੀਆਂ ਦੇ ਕਮਜ਼ੋਰ, ਲਗਾਤਾਰ ਕੰਮ ਕਰਨ, ਸਿਰ ਝੁਕਾ ਕੇ ਕੰਮ ਕਰਨ, ਸਿਰ ਝੁਕਾ ਕੇ ਲਗਾਤਾਰ ਪੜ੍ਹਾਈ ਕਰਨ ’ਤੇ ਧੌਣ 'ਤੇ ਕਿਸੇ ਸੱਟ ਕਾਰਨ ਹੋ ਸਕਦਾ ਹੈ।



ਧੌਣ 'ਚ ਜ਼ਿਆਦਾ ਦਰਦ ਹੋਣ 'ਤੇ ਇਕ ਕੱਪ ਚਾਹ 'ਚ ਅਦਰਕ ਦੀ ਪੇਸਟ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਸਰਵਾਈਕਲ ਦਾ ਦਰਦ ਦੂਰ ਹੋ ਜਾਵੇਗਾ।



ਇਸ ਦਰਦ ਨੂੰ ਘੱਟ ਕਰਨ ਲਈ ਧੌਣ​​​​​​​ ਨੂੰ ਘੜੀ ਦੀ ਤਰ੍ਹਾਂ ਹੋਲੀ-ਹੋਲੀ ਪੰਜ ਮਿੰਟ ਤੱਕ ਘੁਮਾਓ, ਫਿਰ ਇਹ ਕਿਰਿਆ ਦੂਜੀ ਦਿਸ਼ਾ 'ਚ ਕਰੋ



ਇਸ ਲਈ ਇਸ ਦਰਦ ਨੂੰ ਦੂਰ ਕਰਨ ਲਈ ਧੌਣ​​​​​​​ ਦੀ ਹੱਥਾਂ ਨਾਲ ਹਲਕੀ-ਹਲਕੀ ਮਾਲਿਸ਼ ਕਰਨੀ ਚਾਹੀਦੀ ਹੈ।



ਇਸ ਲਈ ਮਾਲਿਸ਼ ਤੋਂ ਬਾਅਦ ਗਰਮ ਪਾਣੀ ਨਾਲ ਧੌਣ​​​​​​​ 'ਤੇ ਸੇਕ ਦਿਓ। ਸੇਕ ਦੇ ਤੁਰੰਤ ਬਾਅਦ ਖੁੱਲ੍ਹੀ ਹਵਾ 'ਚ ਨਾ ਜਾਓ।



ਸਰਵਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੌਂਗ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਸਰੋਂ ਦੇ ਤੇਲ 'ਚ ਲੌਂਗ ਦਾ ਤੇਲ ਮਿਲਾ ਕੇ ਧੌਣ​​​​​​​ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਇਸ ਨਾਲ ਦਰਦ ਦੂਰ ਹੋ ਜਾਵੇਗਾ।



ਜੈਤੂਨ ਦੇ ਤੇਲ ਨੂੰ ਹਲਕਾ ਗਰਮ ਕਰੋ ਅਤੇ ਫਿਰ ਉਸ ਨਾਲ ਧੌਣ​​​​​​​ ਦੀ ਮਸਾਜ ਕਰੋ। ਮਸਾਜ ਕਰਨ ਤੋਂ ਬਾਅਦ ਤੌਲੀਏ ਨੂੰ ਗਰਮ ਪਾਣੀ 'ਚ ਭਿਓਂ ਕੇ ਲਗਭਗ 10 ਮਿੰਟ ਤੱਕ ਧੌਣ​​​​​​​ 'ਤੇ ਰੱਖੋ।



ਐਜਵੈਣ ਵੀ ਸਰਵਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦੀ ਹੈ। ਅਜਵੈਣ ਲੈ ਕੇ ਇਸ ਦੀ ਪੋਟਲੀ ਬਣਾ ਲਵੋ। ਇਸ ਨੂੰ ਤਵੇ 'ਤੇ ਗਰਮ ਕਰਕੇ ਧੌਣ​​​​​​​ ਨੂੰ ਸੇਕ ਦਿਓ। ਇਸ ਨਾਲ ਧੌਣ​​​​​​​ ਦਾ ਦਰਦ ਦੂਰ ਹੋ ਜਾਵੇਗਾ।



Thanks for Reading. UP NEXT

ਜਾਣੋ ਅਸਥਮਾ ਦੇ ਮਰੀਜ਼ਾਂ ਲਈ ਕਿਵੇਂ ਫ਼ਾਇਦੇਮੰਦ ਹੁੰਦੀ ਹੈ ਦਾਲਚੀਨੀ ?

View next story