ਦੰਦਾਂ ਸਬੰਧੀ ਬਿਮਾਰੀਆਂ ਕਿਸੇ ਵੀ ਉਮਰ 'ਚ ਹੋ ਸਕਦੀਆਂ ਹਨ। ਜੇਕਰ ਅਸੀਂ ਕੁਝ ਸਾਵਧਾਨੀਆਂ ਤੇ ਜਾਣਕਾਰੀ ਲੈ ਲਈਏ ਤਾਂ ਬਹੁਤ ਹੀ ਆਸਾਨ ਤਰੀਕੇ ਨਾਲ ਕੁਝ ਘਰੇਲੂ ਨੁਸਖਿਆਂ ਨਾਲ ਇਨ੍ਹਾਂ ਬਿਮਾਰੀਆਂ ਤੋਂ ਨਿਜਾਤ ਹਾਸਲ ਕੀਤੀ ਜਾ ਸਕਦੀ ਹੈ। ਦੰਦਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅੱਜ ਤੁਹਾਡੇ ਨਾਲ ਸਾਂਝੇ ਕਰ ਰਹੇ ਹਨ ਕੁਝ ਘਰੇਲੂ ਨੁਸਖ਼ੇ: - ਲੌਂਗ ਦਾ ਤੇਲ ਦੰਦਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਕਾਰਗਰ ਹੈ। ਰੂੰ ਦੀ ਮਦਦ ਨਾਲ ਪ੍ਰਭਾਵਿਤ ਦੰਦ 'ਤੇ ਰੱਖ ਦਿਓ ਦਰਦ ਠੀਕ ਹੋ ਜਾਵੇਗਾ। ਜੇਕਰ ਅਦਰਕ ਤੇ ਲਾਲ ਮਿਰਚ ਦੇ ਮਿਸ਼ਰਣ ਨੂੰ ਬਰਾਬਰ ਮਾਤਰਾ 'ਚ ਦੰਦਾਂ 'ਤੇ ਲਗਾਇਆ ਜਾਵੇ ਤਾਂ ਇਸ ਦਰਦ ਤੋਂ ਰਾਹਤ ਮਿਲਦੀ ਹੈ । ਦੰਦ ਦੇ ਦਰਦ ਨੂੰ ਬਰਫ਼ ਦੀ ਮਦਦ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ। ਪਲਾਸਟਿਕ ਦੇ ਬੈਗ ਵਿੱਚ ਬਰਫ਼ ਪਾ ਕੇ ਇਸ ਨੂੰ ਸਾਫ਼ ਕੱਪੜੇ 'ਚ ਲਪੇਟ ਕੇ ਦੰਦਾਂ ਉੱਤੇ ਰੱਖਣਾ ਹੈ। ਦੰਦ ਦਰਦ ਤੋਂ ਰਾਹਤ ਪਾਉਣ ਲਈ, ਤੁਹਾਨੂੰ ਹਲਦੀ ਤੇ ਸ਼ਹਿਦ ਦਾ ਪੇਸਟ ਤਿਆਰ ਕਰਨਾ ਹੈ ਤੇ ਇ ਸਨੂੰ ਆਪਣੇ ਦੰਦਾਂ ‘ਤੇ ਲਗਾਉਣਾ ਹੈ। ਜੇਕਰ ਤੁਹਾਨੂੰ ਦੰਦਾਂ 'ਚ ਦਰਦ ਹੈ ਤਾਂ ਤੁਹਾਨੂੰ ਲਸਣ ਚਬਾਓ, ਕਿਉਂਕਿ ਇਸ 'ਚ ਐਲੀਸਿਨ ਹੁੰਦਾ ਹੈ ਜੋ ਇੱਕ ਕੁਦਰਤੀ ਐਂਟੀਬੈਕਟੀਰੀਅਲ ਏਜੰਟ ਹੈ ਜੋ ਦਰਦ ਨੂੰ ਦੂਰ ਕਰਦਾ ਹੈ । ਨਮਕੀਨ ਪਾਣੀ ਨਾਲ ਗਰਾਰੇ ਕਰਨ ਨਾਲ ਵੀ ਇਸ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।