ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਕਾਮਯਾਬੀ ਨੂੰ ਹਾਸਿਲ ਕੀਤਾ ਹੈ। ਉਨ੍ਹਾਂ ਨੇ ਦੇਸ਼ ਦਾ ਨਾਮ ਇੱਕ ਵਾਰ ਫਿਰ ਰੌਸ਼ਨ ਕੀਤਾ ਹੈ। ਜਿਸ ਕਰਕੇ ਭਾਰਤ ਦੇ ਵਿੱਚ ਜਸ਼ਨ ਦਾ ਮਾਹੌਲ ਹੈ। ਇਸ ਤਸਵੀਰ ਵਿੱਚ ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਆਪਣੇ ਮਾਪਿਆਂ ਦੇ ਨਾਲ ਨਜ਼ਰ ਆ ਰਹੇ ਹਨ। ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਡਾਇਮੰਡ ਲੀਗ 2023 ਵਿੱਚ ਕਾਮਯਾਬੀ ਦੇ ਝੰਡੇ ਗੱਡ ਦਿੱਤੇ ਹਨ। 30 ਜੂਨ ਨੂੰ ਲੁਸਾਨੇ ਪੜਾਅ ਵਿੱਚ ਨੀਰਜ ਨੇ 87.66 ਮੀਟਰ ਥਰੋਅ ਨਾਲ ਸੋਨ ਤਗਮਾ ਜਿੱਤਿਆ। ਸੱਟ ਤੋਂ ਬਾਅਦ ਵਾਪਸੀ ਕਰ ਰਹੇ ਨੀਰਜ ਲਈ ਲੁਸਾਨੇ ਡਾਇਮੰਡ ਲੀਗ 'ਚ ਸ਼ੁਰੂਆਤ ਚੰਗੀ ਨਹੀਂ ਰਹੀ। ਉਸ ਦੀ ਪਹਿਲੀ ਕੋਸ਼ਿਸ਼ ਫਾਊਲ ਰਹੀ ਪਰ ਫਿਰ ਉਹ ਸ਼ਾਨਦਾਰ ਵਾਪਸੀ ਕਰਕੇ ਪਹਿਲਾ ਸਥਾਨ ਹਾਸਲ ਕਰ ਲਿਆ। ਨੀਰਜ ਚੋਪੜਾ ਦੇ ਕਰੀਅਰ ਦਾ ਇਹ 8ਵਾਂ ਸੋਨ ਤਗਮਾ ਸੀ। ਇਸ ਸਾਲ ਡਾਇਮੰਡ ਲੀਗ ਵਿੱਚ ਇਹ ਉਸਦਾ ਦੂਜਾ ਸੋਨ ਤਗਮਾ ਹੈ। ਇਸ ਤੋਂ ਪਹਿਲਾਂ ਨੀਰਜ ਨੇ ਦੋਹਾ ਡਾਇਮੰਡ ਲੀਗ 'ਚ ਵੀ ਗੋਲਡ ਮੈਡਲ ਜਿੱਤਿਆ ਸੀ।