ਡਬਲਿਊ.ਡਬਲਿਊ.ਈ ਯਾਨਿ ਰੈਸਲਿੰਗ ਦੇ ਬਾਦਸ਼ਾਹ ਟ੍ਰਿਪਲ ਐਚ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ।



ਉਨ੍ਹਾਂ ਨੇ ਕਈ ਸਾਲ ਤੱਕ ਰਿੰਗ 'ਚ ਕਿੰਨੇ ਹੀ ਦਿੱਗਜ ਰੈਸਲਰਾਂ ਨੂੰ ਢੇਰ ਕੀਤਾ।



ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇ ਟ੍ਰਿਪਲ ਐਚ ਇੱਕ ਛੋਟੇ ਜਿਹੇ ਬੱਚੇ ਤੋਂ ਹਾਰ ਜਾਣ।



ਜੀ ਹਾਂ, ਸੋਸ਼ਲ ਮੀਡੀਆ 'ਤੇ ਇੰਨੀਂ ਟ੍ਰਿਪਲ ਐਚ ਦਾ ਇੱਕ ਵੀਡੀਓ ਕਾਫੀ ਛਾਇਆ ਹੋਇਆ ਹੈ।



ਇਹ ਵੀਡੀਓ ਭਾਵੇਂ ਪੁਰਾਣਾ ਹੈ, ਪਰ ਇਹ ਲੋਕਾਂ ਦਾ ਦਿਲ ਜਿੱਤ ਰਿਹਾ ਹੈ।



ਇਹ ਕਿੱਸਾ ਸਾਲ 2014 ਦਾ ਹੈ, ਜਦੋਂ 7 ਸਾਲਾਂ ਦਾ ਇੱਕ ਅਮਰੀਕਨ ਬੱਚਾ ਕੈਂਸਰ ਨਾਲ ਜ਼ਿੰਦਗੀ ਦੀ ਜੰਗ ਲੜ ਰਿਹਾ ਸੀ।



ਖੈਰ ਹੁਣ ਤਾਂ ਇਹ ਬੱਚਾ ਇਸ ਦੁਨੀਆ 'ਚ ਨਹੀਂ ਰਿਹਾ, ਪਰ ਉਸ ਦੀ ਵੀਡੀਓ ਲੋਕਾਂ ਦੀਆਂ ਅੱਖਾਂ 'ਚ ਹੰਝੂ ਲਿਆ ਰਹੀ ਹੈ।



7 ਸਾਲ ਦੇ ਕੈਂਸਰ ਪੀੜਤ ਕੌਨਰ ਦੀ ਇਹ ਆਖਰੀ ਇੱਛਾ ਸੀ ਕਿ ਉਹ ਰੈਸਲਿੰਗ ਦੇ ਮੈਦਾਨ 'ਚ ਟ੍ਰਿਪਲ ਐਚ ਨੂੰ ਹਰਾਉਣਾ ਚਾਹੁੰਦਾ ਸੀ।



ਜਦੋਂ ਇਹ ਗੱਲ ਟ੍ਰਿਪਲ ਐਚ ਨੂੰ ਪਤਾ ਲੱਗੀ ਤਾਂ ਉਹ ਤੁਰੰਤ ਇਹ ਕੰਮ ਕਰਨ ਲਈ ਰਾਜ਼ੀ ਹੋ ਗਏ।



ਬਾਕੀ ਤੁਸੀਂ ਦੇਖੋ ਇਹ ਵੀਡੀਓ: