ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਪਿਛਲੇ ਤਕਰੀਬਨ ਡੇਢ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਪੰਜਾਬੀ ਸਿਨੇਮਾ ਨਾਲ ਜੁੜੀ ਹੈ। ਅੱਜ ਯਾਨਿ 26 ਅਗਸਤ ਨੂੰ ਨੀਰੂ ਬਾਜਵਾ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਅੱਜ ਨੀਰੂ ਦੇ ਜਨਮਦਿਨ ਦੇ ਤੁਹਾਨੂੰ ਉਨ੍ਹਾਂ ਦੇ ਨਾਲ ਜੁੜੀਆਂ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ। ਨੀਰੂ ਦਾ ਜਨਮ 26 ਅਗਸਤ 1980 ਨੂੰ ਕੈਨੇਡਾ 'ਚ ਹੋਇਆ ਸੀ। ਨੀਰੂ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਦੀ ਫਿਲਮ 'ਮੈਂ ਸੋਲ੍ਹਾ ਬਰਸ ਕੀ' ਤੋਂ ਕੀਤੀ ਸੀ। ਪਰ ਇਹ ਫਿਲਮ ਬੁਰੀ ਤਰ੍ਹਾਂ ਫਲੌਪ ਰਹੀ ਸੀ। ਇਸ ਤੋਂ ਬਾਅਦ ਨੀਰੂ ਨੇ ਟੀਵੀ ਦੀ ਦੁਨੀਆ 'ਚ ਕਦਮ ਰੱਖਿਆ। ਇੱਥੇ ਅਦਾਕਾਰਾ ਨੂੰ ਮਿਲੀ ਜੁਲੀ ਸਫਲਤਾ ਮਿਲੀ। ਨੀਰੂ ਨੇ ਆਪਣੇ ਟੀਵੀ ਕਰੀਅਰ ਦੀ ਸ਼ੁਰੂਆਤ 'ਅਸਤਿਤਵਾ - ਏਕ ਪ੍ਰੇਮ ਕੀ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਜੀਤ, ਗਨ ਐਂਡ ਰੋਜ਼ਜ਼, ਹਰੀ ਮਿਰਚ ਲਾਲ ਮਿਰਚ ਵਰਗੇ ਸੀਰੀਅਲਾਂ 'ਚ ਨਜ਼ਰ ਆਈ। ਨੀਰੂ ਬਾਜਵਾ ਦਾ ਇੰਡੀਆ `ਚ ਆਲੀਸ਼ਾਨ ਘਰ ਹੈ, ਪਰ ੳੇੁਹ ਆਪਣੇ ਪਰਿਵਾਰ ਨਾਲ ਕੈਨੇਡਾ `ਚ ਸੈਟਲ ਹੈ। ਕੈਨੇਡਾ `ਚ ਨੀਰੂ ਦਾ ਆਲੀਸ਼ਾਨ ਬੰਗਲਾ ਹੈ, ਜਿਸ ਦੀ ਕੀਮਤ ਕਰੋੜਾਂ `ਚ ਹੈ। ਨੀਰੂ ਬਾਜਵਾ ਨੂੰ ਮਹਿੰਗੀਆਂ ਕਾਰਾਂ ਦਾ ਕਾਫ਼ੀ ਸ਼ੌਕ ਹੈ। ਉਨ੍ਹਾਂ ਦੇ ਕਾਰ ਕਲੈਕਸ਼ਨ `ਚ ਮਰਸਡੀਜ਼, ਬੈਐਮਡਬਲਿਊ, ਰੇਂਜ ਰੋਵਰ ਵਰਗੀਆਂ ਜ਼ਬਰਦਸਤ ਕਾਰਾਂ ਹਨ। ਨੀਰੂ ਬਾਜਵਾ ਦੀ ਨੈੱਟ ਵਰਥ ਯਾਨਿ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਇੱਕ ਰਿਪੋਰਟ ਦੇ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 20 ਮਿਲੀਅਨ ਡਾਲਰ ਯਾਨਿ 150 ਕਰੋੜ ਤੋਂ ਵੀ ਵੱਧ ਹੈ। ਰਿਪੋਰਟ ਦੇ ਮੁਤਾਬਕ ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਦਾਕਾਰਾ ਹੈ। ਉਹ ਇੱਕ ਫ਼ਿਲਮ ਕਰਨ ਲਈ 70 ਲੱਖ ਫ਼ੀਸ ਚਾਰਜ ਕਰਦੀ ਹੈ।