ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਲੰਡਨ `ਚ ਆਪਣੀ ਆਉਣ ਵਾਲੀ ਫ਼ਿਲਮ ਮਾਂ ਦਾ ਲਾਡਲਾ ਦੀ ਸ਼ੂਟਿੰਗ ਕਰ ਰਹੀ ਹੈ।
ਉੱਥੋਂ ਉਹ ਹਰ ਦਿਨ ਫ਼ਿਲਮ ਦੇ ਸੈੱਟ ਤੋਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਹੁਣ ਬਾਜਵਾ ਨੇ ਆਪਣੀਆਂ ਕੁੱਝ ਤਸਵੀਰਾਂ ਆਪਣੇ ਫ਼ੈਨਜ਼ ਨਾਲ ਸ਼ੇਅਰ ਕੀਤੀਆਂ ਹਨ
ਜਿਨ੍ਹਾਂ ਵਿੱਚ ਅਦਾਕਾਰਾ ਦਾ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
ਫ਼ੈਨਜ਼ ਆਪਣੀ ਮਨਪਸੰਦ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ `ਤੇ ਦਿਲ ਹਾਰ ਬੈਠੇ ਹਨ।
ਦਸ ਦਈਏ ਕਿ ਨੀਰੂ ਬਾਜਵਾ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੀ ਹੈ।
ਉਹ ਆਪਣੇ ਫ਼ੈਨਜ਼ ਨਾਲ ਹਰ ਜਾਣਕਾਰੀ ਜ਼ਰੂਰ ਸ਼ੇਅਰ ਕਰਦੀ ਹੈ।
ਇਸ ਸਮੇਂ ਉਹ ਲੰਡਨ `ਚ ਮਾਂ ਦਾ ਲਾਡਲਾ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ।
ਇਸ ਫ਼ਿਲਮ `ਚ ਬਾਜਵਾ ਨਾਲ ਤਰਸੇਮ ਜੱਸੜ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆੳੇੁਣਗੇ।
ਇਸ ਤੋਂ ਇਲਾਵਾ ਨੀਰੂ ਬਾਜਵਾ ਦੀ 2022 ਵਿਚ ਹੀ ਚੱਲ ਜਿੰਦੀਏ ਨਾਂ ਦੀ ਫ਼ਿਲਮ ਵੀ ਰਿਲੀਜ਼ ਹੋ ਰਹੀ ਹੈ