Neha Kakkar-Rohanpreet On Divorce Rumours: ਨੇਹਾ ਕੱਕੜ ਨੇ ਹਾਲ ਹੀ 'ਚ ਆਪਣਾ 35ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ।



ਪਰ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਨੇਹੂ ਦੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ। ਦਰਅਸਲ, ਇਨ੍ਹਾਂ ਤਸਵੀਰਾਂ ਵਿੱਚ ਪ੍ਰਸ਼ੰਸਕਾਂ ਨੂੰ ਰੋਹਨਪ੍ਰੀਤ ਨਜ਼ਰ ਨਹੀਂ ਆਏ।



ਜਿਸ ਤੋਂ ਬਾਅਦ ਹਰ ਪਾਸੇ ਨੇਹਾ ਅਤੇ ਰੋਹਨਪ੍ਰੀਤ ਦੇ ਤਲਾਕ ਦੀਆਂ ਖਬਰਾਂ ਹਰ ਪਾਸੇ ਵਾਈਰਲ ਹੋ ਗਈਆਂ।



ਰੋਹਨ ਨੂੰ ਨੇਹਾ ਦੇ ਜਨਮਦਿਨ ਦੀ ਪਾਰਟੀ 'ਚੋਂ ਗਾਇਬ ਦੇਖ ਕੇ ਪ੍ਰਸ਼ੰਸਕਾਂ ਨੂੰ ਪਰੇਸ਼ਾਨੀ ਹੋਣ ਲੱਗੀ। ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਦੋਵਾਂ ਵਿਚਾਲੇ ਕੁਝ ਠੀਕ ਨਹੀਂ ਚੱਲ ਰਿਹਾ ਹੈ।



ਲੋਕਾਂ ਦੀਆਂ ਇਨ੍ਹਾਂ ਨਕਾਰਾਤਮਕ ਅਟਕਲਾਂ ਨੂੰ ਖਤਮ ਕਰਨ ਲਈ, ਨੇਹਾ ਨੇ ਹੁਣ ਆਪਣੇ ਪਤੀ ਨਾਲ ਕੁਝ ਬਹੁਤ ਹੀ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।



ਸਿੰਗਰ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਕੇ ਘੱਟੋ-ਘੱਟ ਇਹ ਤਾਂ ਸਪੱਸ਼ਟ ਕਰ ਦਿੱਤਾ ਹੈ ਕਿ ਦੋਵਾਂ ਵਿਚਾਲੇ ਸਭ ਠੀਕ ਹੈ, ਪ੍ਰਸ਼ੰਸਕਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ।



ਤਸਵੀਰ 'ਚ ਦੋਵੇਂ ਬੇਹੱਦ ਰੋਮਾਂਟਿਕ ਮੂਡ 'ਚ ਨਜ਼ਰ ਆ ਰਹੇ ਹਨ। ਬੀਚ 'ਤੇ ਬੈਠੀ ਨੇਹਾ ਸੈਲਫੀ ਲੈ ਰਹੀ ਹੈ ਅਤੇ ਰੋਹਨਪ੍ਰੀਤ ਸਿੰਘ ਉਸ ਨੂੰ ਕਿੱਸ ਕਰ ਰਿਹਾ ਹੈ।



ਫੋਟੋਆਂ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ- 'ਆਪਣੇ ਪਤੀ ਨਾਲ ਸਭ ਤੋਂ ਵਧੀਆ ਛੁੱਟੀਆਂ ਮਨਾਉਣ ਤੋਂ ਬਾਅਦ, ਮੈਂ ਆਪਣੇ ਸ਼ਹਿਰ ਵਾਪਸ ਆ ਗਈ ਹਾਂ।



ਨੇਹਾ ਦੀਆਂ ਇਹ ਕਿਊਟ ਤਸਵੀਰਾਂ ਇੰਸਟਾਗ੍ਰਾਮ 'ਤੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਗਈਆਂ ਹਨ।



ਇਨ੍ਹਾਂ ਤਸਵੀਰਾਂ ਵਿੱਚ ਨੇਹਾ ਅਤੇ ਰੋਹਨਪ੍ਰੀਤ ਨੂੰ ਇਕੱਠੀਆਂ ਦੇਖ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ।