ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਉਨ੍ਹਾਂ ਦੀ ਪ੍ਰੀ-ਵੈਡਿੰਗ ਸ਼ੁਰੂ ਹੋ ਗਈ ਹੈ ਜਿਸ 'ਚ ਮਸ਼ਹੂਰ ਹਸਤੀਆਂ ਦਾ ਇਕੱਠ ਦੇਖਣ ਨੂੰ ਮਿਲਿਆ।



ਹਲਦੀ-ਮਹਿੰਦੀ ਤੋਂ ਬਾਅਦ ਹੁਣ ਉਨ੍ਹਾਂ ਦੇ ਸੰਗੀਤ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ 'ਚ ਸੰਨੀ ਦਿਓਲ ਆਪਣੀ ਫਿਲਮ 'ਗਦਰ 2' ਦੇ ਆਪਣੇ ਕਿਰਦਾਰ 'ਤਾਰਾ ਸਿੰਘ' ਦੇ ਲੁੱਕ 'ਚ ਨਜ਼ਰ ਆਏ।



ਸੰਨੀ ਦਿਓਲ ਆਪਣੇ ਬੇਟੇ ਦੇ ਸੰਗੀਤ ਸਮਾਰੋਹ 'ਚ 'ਗਦਰ' ਦੇ ਮਸ਼ਹੂਰ ਕਿਰਦਾਰ ਤਾਰਾ ਸਿੰਘ ਦੀ ਲੁੱਕ 'ਚ ਪਹੁੰਚੇ। ਉਨ੍ਹਾਂ ਨੇ ਸਲੇਟੀ ਕੁੜਤੇ ਅਤੇ ਪਜਾਮਾ ਦੇ ਨਾਲ ਜੈਕੇਟ ਪਾਈ ਹੋਈ ਸੀ ਤੇ ਨਾਲ ਹੀ ਬੇਜ ਰੰਗ ਦੀ ਪੱਗ ਵੀ ਬੰਨ੍ਹੀ ਹੋਈ ਸੀ।



ਇਸ ਤੋਂ ਇਲਾਵਾ ਅਭਿਨੇਤਾ ਅਭੈ ਦਿਓਲ ਵੀ ਕਰਨ-ਦ੍ਰਿਸ਼ਾ ਦੇ ਸੰਗੀਤ 'ਚ ਡੈਸ਼ਿੰਗ ਲੁੱਕ 'ਚ ਪਹੁੰਚੇ। ਉਸ ਨੇ ਹਲਕੇ ਗੁਲਾਬੀ ਰੰਗ ਦੀ ਸ਼ੇਰਵਾਨੀ ਪਾਈ ਸੀ।



ਸੰਨੀ ਭਾਜੀ ਦੇ ਦੂਜੇ ਬੇਟੇ ਰਾਜਵੀਰ ਨੂੰ ਕਰਨ-ਦ੍ਰਿਸ਼ਾ ਦੇ ਸੰਗੀਤ 'ਚ ਕਾਲੇ ਰੰਗ ਦੀ ਸ਼ੇਰਵਾਨੀ ਵਿੱਚ ਨਜ਼ਰ ਆਇਆ, ਜਿਸ ਵਿੱਚ ਉਹ ਬਹੁਤ ਸਮਾਰਟ ਲੱਗ ਰਿਹਾ ਸੀ।



ਇਸ ਤੋਂ ਇਲਾਵਾ ਕਰਨ-ਦ੍ਰਿਸ਼ਾ ਦੇ ਸੰਗੀਤ ਦੀ ਸਜਾਵਟ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ 'ਚ ਸਜਾਵਟ ਲਈ ਵ੍ਹਾਈਟ ਥੀਮ ਦੀ ਵਰਤੋਂ ਕੀਤੀ ਗਈ ਹੈ।



ਬਾਲੀਵੁੱਡ ਦੇ ਸਰਵੋਤਮ ਅਭਿਨੇਤਾ ਬੌਬੀ ਦਿਓਲ ਨੇ ਆਪਣੀ ਖੂਬਸੂਰਤ ਪਤਨੀ ਤਾਨਿਆ ਨਾਲ ਕਰਨ-ਦ੍ਰਿਸ਼ਾ ਦੇ ਸੰਗੀਤ ਵਿੱਚ ਐਂਟਰੀ ਕੀਤੀ।



ਇਸ ਦੌਰਾਨ ਇਹ ਜੋੜਾ ਬੇਹੱਦ ਸ਼ਾਹੀ ਲੁੱਕ 'ਚ ਨਜ਼ਰ ਆਇਆ। ਬੌਬੀ ਨੇ ਚਿੱਟੇ ਅਤੇ ਗੁਲਾਬੀ ਰੰਗ ਦੀ ਸ਼ੇਰਵਾਨੀ ਪਹਿਨੀ ਸੀ। ਇਸ ਦੌਰਾਨ ਤਾਨਿਆ ਭਾਰੀ ਪੀਲੇ ਲਹਿੰਗੇ 'ਚ ਨਜ਼ਰ ਆਈ।



ਧਰਮਿੰਦਰ ਵੀ ਆਪਣੇ ਪੋਤੇ ਦੇ ਵਿਆਹ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਕੈਮਰੇ ਦੇ ਲਈ ਕਈ ਪੋਜ਼ ਵੀ ਦਿੱਤੇ।



ਕਰਨ ਦਿਓਲ ਦਿਸ਼ਾ ਅਚਾਰੀਆ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ। ਦੋਵਾਂ ਨੇ ਸੰਗੀਤ ਲਈ ਮੇਲ ਖਾਂਦੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ। ਦਿਸ਼ਾ ਨੇ ਕਾਲੇ ਲਹਿੰਗਾ ਦੇ ਨਾਲ ਆਫ ਸ਼ੋਲਡਰ ਬਲਾਊਜ਼ ਪਾਇਆ ਹੋਇਆ ਸੀ। ਉਥੇ ਹੀ ਕਰਨ ਨੇ ਭਾਰੀ ਸ਼ੇਰਵਾਨੀ ਪਾਈ ਹੋਈ ਸੀ।