Rohanpreet Singh-Neha Kakkar Wedding Anniversary: ਆਪਣੀ ਸੁਰੀਲੀ ਆਵਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਰਾਜ਼ ਕਰਨ ਵਾਲੀ ਨੇਹਾ ਕੱਕੜ ਅਤੇ ਰੋਹਨਪ੍ਰੀਤ ਤੋਂ ਹਰ ਕੋਈ ਜਾਣੂ ਹੈ। ਇਸ ਜੋੜੀ ਨੂੰ ਚੌਹਣ ਵਾਲੇ ਲੱਖਾ-ਕਰੋੜਾਂ ਫੈਨਜ਼ ਹਨ। ਦੱਸ ਦੇਈਏ ਕਿ ਨੇਹਾ ਅਤੇ ਰੋਹਨਪ੍ਰੀਤ ਅੱਜ ਆਪਣੇ ਵਿਆਹ ਦੀ ਤੀਜੀ ਵਰ੍ਹੇਗੰਢ ਮਨਾ ਰਹੇ ਹਨ। ਇਸ ਮੌਕੇ ਇਸ ਕਪਲ ਨੇ ਇੱਕ-ਦੂਜੇ ਨੂੰ ਰੋਮਾਂਟਿਕ ਪੋਸਟ ਸ਼ੇਅਰ ਕਰ ਵਿਆਹ ਦੀ ਵਰ੍ਹੇਗੰਢ ਮੌਕੇ ਵਧਾਈ ਦਿੱਤੀ ਹੈ। ਜੋੜੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। ਦਰਅਸਲ, ਨੇਹਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਆਪਣੇ ਹਲਦੀ ਫੰਕਸ਼ਨ ਦੀਆਂ ਖਾਸ ਤਸਵੀਰਾਂ ਸ਼ੇਅਰ ਕਰਦੇ ਹੋਏ ਪਿਆਰ ਭਰੀ ਕੈਪਸ਼ਨ ਲਿਖੀ ਗਈ ਹੈ। ਗਾਇਕਾ ਨੇ ਲਿਖਿਆ, ਮੈਂ ਇਸ ਸ਼ਖਸ਼ ਨੂੰ ਪਿਆਰ ਕਰਦੀ ਹਾਂ.. 🥺 ਹੈਪੀ ਐਨੀਵਰਸਰੀ ਬੇਬੀ.. 3 ਸਾਲ ਹੋ ਗਏ ਹਨ ਅਤੇ ਪਤਾ ਵੀ ਨਹੀਂ ਚੱਲਿਆ.. @rohanpreetsingh 🫶🏻... ਇਸ ਤੋਂ ਇਲਾਵਾ ਰੋਹਨਪ੍ਰੀਤ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਉੱਪਰ ਇੱਕ ਖੂਬਸੂਰਤ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਨੂੰ ਪਿਆਰੀ ਅਤੇ ਮਜ਼ਾਕੀਆ ਕੈਪਸ਼ਨ ਦਿੰਦੇ ਹੋਏ ਰੋਹਨ ਨੇ ਲਿਖਿਆ, ਮੇਰੀ ਬ੍ਰਾਈਡ ਨੂੰ ਵਰ੍ਹੇਗੰਢ ਮੁਬਾਰਕ 😊ਤੁਹਾਨੂੰ ਬਹੁਤ ਪਿਆਰ ਕਰਦਾ ਹਾਂ... ਤੱਕੜੀ ਲੱਗਦੀ ਆ 3 ਸਾਲ ਝੇਲ ਲਿਆ ਮੈਨੂੰ @nehakakkar ???🙌🏻... ਦੱਸ ਦੇਈਏ ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਗੀਤ 'ਨੇਹੂ ਦਾ ਵਿਆਹ' ਦੇ ਸੈੱਟ 'ਤੇ ਪਹਿਲੀ ਮੁਲਾਕਾਤ 'ਚ ਹੀ ਇਕ ਦੂਜੇ ਨੂੰ ਦਿਲ ਦੇ ਬੈਠੇ। ਦੋਵੇਂ ਇਕ-ਦੂਜੇ ਦੇ ਗੁਣਾਂ ਵੱਲ ਇਸ ਤਰ੍ਹਾਂ ਆਕਰਸ਼ਿਤ ਹੋਏ ਜਿਵੇਂ ਇਕ-ਦੂਜੇ ਲਈ ਬਣੇ ਹੋਣ। ਫਿਰ ਜਦੋਂ ਰੋਹਨਪ੍ਰੀਤ ਨੇ ਨੇਹਾ ਨੂੰ ਪ੍ਰਪੋਜ਼ ਕੀਤਾ ਸੀ ਤਾਂ ਨੇਹਾ ਨੇ ਸਿੱਧੇ ਤੌਰ 'ਤੇ ਵਿਆਹ ਲਈ ਕਿਹਾ, ਕਿਉਂਕਿ ਉਹ ਦੋਬਾਰਾ ਕੋਈ ਬ੍ਰੇਕਅੱਪ ਵਾਲਾ ਸੀਨ ਨਹੀਂ ਚਾਹੁੰਦੀ ਸੀ। ਜਿਸ ਤੋਂ ਬਾਅਦ ਦੋਵਾਂ ਨੇ 24 ਅਕਤੂਬਰ 2020 ਨੂੰ ਵਿਆਹ ਕਰਵਾਇਆ। ਇਸ ਦੌਰਾਨ ਵਿਆਹ ਵਿੱਚ ਕਈ ਸਿਤਾਰੇ ਸ਼ਾਮਿਲ ਹੋਏ।