Neha Kakkar White Saree Pics: ਗਾਇਕਾ ਨੇਹਾ ਕੱਕੜ ਅੱਜ ਚੋਟੀ ਦੇ ਗਾਇਕਾਂ ਦੀ ਸੂਚੀ ਵਿੱਚ ਸ਼ਾਮਲ ਹੈ। ਉਹ ਨਾ ਸਿਰਫ਼ ਆਪਣੀ ਗਾਇਕੀ ਸਗੋਂ ਖੂਬਸੂਰਤੀ ਨਾਲ ਵੀ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਹੈ। ਦੱਸ ਦੇਈਏ ਕਿ ਨੇਹਾ ਕੱਕੜ ਦੀ ਗਾਇਕੀ ਅਤੇ ਅਦਾਵਾਂ ਦਾ ਜਾਦੂ ਸਿਰਫ਼ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪ੍ਰਸ਼ੰਸਕਾਂ ਵਿੱਚ ਵੀ ਚੱਲ ਰਿਹਾ ਹੈ। ਨੇਹਾ ਉਨ੍ਹਾਂ ਟੌਪ ਗਾਇਕਾਂ ਵਿੱਚੋਂ ਵੀ ਇੱਕ ਹੈ ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਹਮੇਸ਼ਾ ਐਕਟਿਵ ਰਹਿੰਦੀ ਹੈ। ਉਸ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ। ਇਸ ਵਿਚਾਲੇ ਨੇਹਾ ਦੀ ਵਾਈਟ ਸਾੜ੍ਹੀ ਲੁੱਕ ਸੁਰਖੀਆਂ ਵਿੱਚ ਹੈ। ਦੱਸ ਦੇਈਏ ਕਿ ਇਹ ਤਸਵੀਰਾਂ ਨੇਹਾ ਦੇ ਫੈਨਜ਼ ਵੱਲੋਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਨ੍ਹਾਂ ਤਸਵੀਰਾਂ ਵਿੱਚ ਉਨ੍ਹਾਂ ਦਾ ਲੁੱਕ ਸਭ ਨੂੰ ਦੀਵਾਨਾ ਬਣਾ ਰਿਹਾ ਹੈ। ਤੁਸੀ ਵੀ ਵੇਖੋ ਇਹ ਖਾਸ ਤਸਵੀਰਾਂ... ਇਨ੍ਹਾਂ ਤਸਵੀਰਾਂ ਵਿੱਚ ਨੇਹਾ ਵਾਈਟ ਸਾੜ੍ਹੀ ਵਿੱਚ ਦਿਖਾਈ ਦੇ ਰਹੀ ਹੈ, ਉਸ ਨੂੰ ਦੇਖ ਪ੍ਰਸ਼ੰਸਕ ਵੀ ਉਸਦੇ ਦੀਵਾਨੇ ਹੋ ਰਹੇ ਹਨ। ਤੁਸੀ ਵੀ ਇਨ੍ਹਾਂ ਤਸਵੀਰਾਂ ਉੱਪਰੋਂ ਆਪਣੀਆਂ ਨਜ਼ਰਾਂ ਨਹੀਂ ਹਟਾ ਸਕੋਗੇ। ਨੇਹਾ ਦੀਆਂ ਤਸਵੀਰਾਂ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਕੋਈ ਗਾਇਕਾ ਨੂੰ ਅਪਸਰਾ ਅਤੇ ਕੋਈ ਪਰੀ ਕਹਿ ਰਿਹਾ ਹੈ। ਦੱਸ ਦੇਈਏ ਕਿ ਵਾਈਟ ਸਾੜ੍ਹੀ ਵਿੱਚ ਨੇਹਾ ਦਾ ਇਹ ਲੁੱਕ ਨਵੇਂ ਗੀਤ ਆਨ ਮਿਲੋ ਸੱਜਣਾ ਦਾ ਹੈ। ਜਿਸ ਵਿੱਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਫਿਲਹਾਲ ਨੇਹਾ ਨਵੇਂ-ਨਵੇਂ ਗੀਤਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਰੋਹਨਪ੍ਰੀਤ ਨਾਲ ਖਾਸ ਸਮਾਂ ਬਤੀਤ ਕਰਦੇ ਹੋਏ ਆਪਣੇ ਵੀਡੀਓ ਅਤੇ ਤਸਵੀਰਾਂ ਅਕਸਰ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।