ਨੇਹਾ ਆਪਣੀਆਂ ਅਦਾਵਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਬੇਤਾਬ ਕਰਨ ਚੰਗੀ ਤਰ੍ਹਾਂ ਜਾਣਦੀ ਹੈ ਇਸ ਦੇ ਨਾਲ ਹੀ ਉਸ ਦੀਆਂ ਤਾਜ਼ਾ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਬੇਚੈਨ ਹੋ ਰਹੇ ਹਨ ਨੇਹਾ ਮਲਿਕ ਇੱਕ ਵਾਰ ਫਿਰ ਦੇਸੀ ਲੁੱਕ ਵਿੱਚ ਨਜ਼ਰ ਆਈ ਹੈ ਅਦਾਕਾਰਾ ਨੇ ਗੁਲਾਬੀ ਸੂਟ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਨੇਹਾ ਗੁਲਾਬੀ ਰੰਗ ਦੇ ਅਨਾਰਕਲੀ ਸ਼ਰਾਰਾ ਸੂਟ 'ਚ ਸ਼ਾਨਦਾਰ ਲੁੱਕ ਦਿਖਾਉਂਦੀ ਨਜ਼ਰ ਆ ਰਹੀ ਹੈ ਨੇਹਾ ਨੇ ਖੁੱਲ੍ਹੇ ਵਾਲ, ਕੰਨਾਂ 'ਚ ਵੱਡੇ ਈਅਰਰਿੰਗਸ ਤੇ ਮੱਥੇ 'ਤੇ ਟਿੱਕਾ ਲਗਾ ਕੇ ਆਪਣਾ ਲੁੱਕ ਪੂਰਾ ਕੀਤਾ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨੇਹਾ ਨੇ ਕੈਪਸ਼ਨ 'ਚ ਲਿਖਿਆ ਹੈ ਕਿ 'ਦੇਸੀ ਲੁੱਕ..ਥ੍ਰੋਬੈਕ' ਅਦਾਕਾਰਾ ਦੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਇੱਕ ਵਾਰ ਫਿਰ ਉਸ ਦੇ ਪਿਆਰ 'ਚ ਪੈ ਗਏ ਹਨ ਦੱਸ ਦੇਈਏ ਕਿ ਅਦਾਕਾਰਾ ਦੀਆਂ ਇਹ ਤਸਵੀਰਾਂ ਕਿਸੇ ਸ਼ੂਟਿੰਗ ਦੀਆਂ ਹਨ ਨੇਹਾ ਮਲਿਕ ਆਪਣੇ ਕੰਮ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ