ਭਾਰਤ ਵਿੱਚ ਪਹਿਲਾ ਆਧਾਰ ਕਾਰਡ ਸਾਲ 2010 ਵਿੱਚ ਜਾਰੀ ਕੀਤਾ ਗਿਆ ਸੀ।



ਹੁਣ ਤੱਕ ਭਾਰਤ ਵਿੱਚ 100 ਕਰੋੜ ਤੋਂ ਵੱਧ ਲੋਕਾਂ ਲਈ ਆਧਾਰ ਬਣਾਇਆ ਗਿਆ ਹੈ।



ਸਰਕਾਰੀ ਸਕੀਮਾਂ ਵਿੱਚ ਲਾਭ ਲੈਣ ਤੱਕ ਕਈ ਕੰਮਾਂ ਲਈ ਆਧਾਰ ਕਾਰਡ ਜ਼ਰੂਰੀ ਹੈ।



ਪਰ ਕਈ ਅਜਿਹੇ ਕੰਮ ਹਨ ਜਿਨ੍ਹਾਂ ਵਿੱਚ ਆਧਾਰ ਕਾਰਡ ਦੀ ਵਰਤੋਂ ਨਹੀਂ ਕੀਤੀ ਜਾਂਦੀ।



ਜੇ ਤੁਸੀਂ ਪਾਸਪੋਰਟ ਬਣਵਾ ਰਹੇ ਹੋ ਤਾਂ ਰਿਹਾਇਸ਼ੀ ਦਸਤਾਵੇਜ਼ ਵਜੋਂ ਆਧਾਰ ਕਾਰਡ ਦੀ ਵਰਤੋਂ ਨਹੀਂ ਕਰ ਸਕਦੇ



ਇਸ ਤੋਂ ਇਲਾਵਾ ਜੇ ਤੁਸੀਂ ITR ਭਰ ਰਹੇ ਹੋ ਜਾਂ ਨਵਾਂ ਪੈਨ ਕਾਰਡ ਬਣਾਉਣਾ ਚਾਹੁੰਦੇ ਹੋ ਤਾਂ



ਤੁਸੀਂ ਉਸ ਵਿੱਚ ਆਧਾਰ ਕਾਰਡ ਐਨਰੋਲਮੈਂਟ ਆਈਡੀ ਦੀ ਵਰਤੋਂ ਨਹੀਂ ਕਰ ਸਕਦੇ ਹੋ।



ਆਧਾਰ ਕਾਰਡ ਲਈ ਅਪਲਾਈ ਕਰਨ ਤੋਂ ਬਾਅਦ ਐਨਰੋਲਮੈਂਟ ਆਈਡੀ ਜਾਰੀ ਕੀਤੀ ਜਾਂਦੀ ਹੈ।



ਇਸ ਦੀ ਵਰਤੋਂ ਆਧਾਰ ਕਾਰਡ ਦੀ ਥਾਂ 'ਤੇ ਕੀਤੀ ਜਾ ਸਕਦੀ ਹੈ।



ਪਰ ਹੁਣ ਅਸੀਂ ਇਹਨਾਂ ਦੋ ਉਦੇਸ਼ਾਂ ਲਈ ਇਸਦਾ ਉਪਯੋਗ ਨਹੀਂ ਕਰ ਸਕਾਂਗੇ।