ਸ੍ਰੀ ਮੁਕਤਸਰ ਸਾਹਿਬ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਦੇ ਲਈ ਕੈਂਡਲ ਮਾਰਚ ਕੱਢਿਆ ਗਿਆ।



ਇਹ ਕੈਂਡਲ ਮਾਰਚ ਮੁਕਤਸਰ ਦੇ ਰੈਡ ਕਰੋਸ ਭਵਨ ਤੋਂ ਸ਼ੁਰੂ ਹੋ ਕੇ ਕੋਟਕਪੂਰਾ ਚੌਂਕ ਵਿਖੇ ਆ ਕੇ ਸਮਾਪਤ ਹੋਇਆ।



ਇਸ ਮੌਕੇ ਕਾਂਗਰਸੀ ਵਰਕਰਾਂ ਦੇ ਵੱਲੋਂ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।



ਇਸ ਮੌਕੇ ਹਰਿਆਣਾ ਦੀ ਖੱਟਰ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।



ਇਸ ਦੌਰਾਨ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਦੀ ਗੱਲ ਵੀ ਕਹੀ।



ਰਾਜਾ ਵੜਿੰਗ ਨੇ ਕਿਹਾ ਕਿ ਅਜ ਦਾ ਧਰਨਾ ਜੋ ਅਸੀ ਦਿਤਾ ਹੈ ਸ਼ੁਭਕਰਨ ਸਿੰਘ ਦੀ ਮੌਤ ਦਾ ਇਨਸਾਫ ਦੇਵੇ ਪੰਜਾਬ ਸਰਕਾਰ ਕਾਤਲਾ ਤੇ ਪਰਚਾ ਦਰਜ਼ ਹੋਣਾ ਚਾਹੀਦਾ ਹੈ।



ਵੜਿੰਗ ਨੇ ਕਿਹਾ ਕਿ ਦੋ ਦਿਨ ਪਹਿਲਾ ਲਿਖਤੀ ਸ਼ਿਕਾਇਤ ਦਿੱਤੀ ਹੈ। ਨੋਜਵਾਨ ਸ਼ਹੀਦ ਹੋਇਆ ਹੈ ਕਿਸੇ ਨੇ ਤਾ ਕਤਲ ਕੀਤਾ ਹੈ ਤੁਸੀਂ ਐਫ ਆਈ ਆਰ ਦਰਜ਼ ਕਿਉਂ ਨਹੀ ਕਰ ਰਹੇ।



ਹਰਿਆਣਾ ਵਿੱਚ ਜੇ ਪੰਜਾਬ ਦੇ ਨੋਜਵਾਨ ਦਾ ਕਤਲ ਹੋ ਜਾਂਦਾ ਹੈ ਤਾਂ ਪਰਚਾ ਤਾ ਦਰਜ਼ ਹੋਏਗਾ। ਜੀਂਦ ਐਸ ਪੀ ਦੇ ਕਹਿਣ ਤੇ ਗੋਲੀ ਚਲਾਈ ਗਈ ਹੈ।



ਅਸੀਂ ਪੰਜਾਬ ਸਰਕਾਰ ਤੋ ਮੰਗ ਕਰ ਰਹੇ ਹਾ ਪਰਚਾ ਦਰਜ਼ ਕਰੋ। ਅਜੇ ਤੱਕ ਨੋਜਵਾਨ ਦਾ ਅੰਤਿਮ ਸੰਸਕਾਰ ਨਹੀਂ ਹੋਇਆ।



ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਘੋਰਾਓ ਕਰਾਂਗੇ। ਪੰਜਾਬ ਵਿਧਾਨ ਸਭਾ ਨਹੀਂ ਚਲਨ ਦਿਆਂਗੇ। ਜੇ ਪਰਚਾ ਦਰਜ਼ ਨਾ ਹੋਇਆ ਤਾਂ ਲੜਾਈ ਲੜਦੇ ਰਹਾਂਗੇ।