ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ’ਚ ਵੱਡਾ ਫੇਰਬਦਲ ਕੀਤਾ ਗਿਆ ਹੈ

Published by: ਜਸਵੀਰ ਕੌਰ

ਇਸ ਤਹਿਤ 26 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਵਿਭਾਗ ਦੇ ਪ੍ਰਬੰਧਕੀ ਸਕੱਤਰ ਅਰਸ਼ਦੀਪ ਸਿੰਘ ਵੱਲੋਂ ਜਾਰੀ ਹੁਕਮਾਂ ਅਨੁਸਾਰ ਡਿਪਟੀ ਡਾਇਰੈਕਟਰਾਂ, ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰਾਂ (ਡੀਡੀਪੀਓ) ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ (ਬੀਡੀਪੀਓ) ਦੀਆਂ ਬਦਲੀਆਂ ਕੀਤੀਆਂ ਗਈਆਂ ਹਨ

Published by: ਜਸਵੀਰ ਕੌਰ

ਜਾਰੀ ਸੂਚੀ ਅਨੁਸਾਰ ਮੋਹਿੰਦਰ ਸਿੰਘ ਨੂੰ ਡੀਡੀਪੀਓ ਮਲੇਰਕੋਟਲਾ, ਧਾਰਾ ਕੱਕੜ ਨੂੰ ਸੀਈਓ ਮਲੇਰਕੋਟਲਾ, ਅਭਿਨਵ ਗੋਇਲ ਨੂੰ ਡੀਡੀਪੀਓ ਸ੍ਰੀ ਮੁਕਤਸਰ ਸਾਹਿਬ

Published by: ਜਸਵੀਰ ਕੌਰ

ਕਿਰਨਦੀਪ ਕੌਰ ਨੂੰ ਡੀਡੀਪੀਓ ਫਰੀਦਕੋਟ, ਜਸਪ੍ਰੀਤ ਕੌਰ ਨੂੰ ਡੀਡੀਪੀਓ ਰੋਪੜ ਅਤੇ ਅਮਨਦੀਪ ਕੌਰ ਨੂੰ ਡਿਪਟੀ ਸੀਈਓ ਬਠਿੰਡਾ ਸਮੇਤ ਵਾਧੂ ਚਾਰਜ ਡੀਡੀਪੀਓ ਬਠਿੰਡਾ ਲਾਇਆ ਗਿਆ ਹੈ

Published by: ਜਸਵੀਰ ਕੌਰ

ਜਸਵਿੰਦਰ ਸਿੰਘ ਨੂੰ ਡੀਡੀਪੀਓ ਐੱਸਬੀਐੱਸ. ਨਗਰ, ਨਿਧੀ ਸਿਨ੍ਹਾ ਨੂੰ ਡਿਪਟੀ ਸੀਈਓ ਐੱਸਏਐੱਸ ਨਗਰ, ਸੁਰਿੰਦਰ ਸਿੰਘ ਢਿੱਲੋਂ ਨੂੰ

Published by: ਜਸਵੀਰ ਕੌਰ

ਡਵੀਜ਼ਨਲ ਡਿਪਟੀ ਡਾਇਰੈਕਟਰ ਫਿਰੋਜ਼ਪੁਰ ਸਮੇਤ ਵਾਧੂ ਚਾਰਜ ਏਡੀਸੀ (ਡੀ) ਫਰੀਦਕੋਟ ਅਤੇ ਨਰਿੰਦਰ ਸਿੰਘ ਨੂੰ ਏਡੀਸੀ (ਡੀ) ਸੰਗਰੂਰ ਨਿਯੁਕਤ ਕੀਤਾ ਗਿਆ ਹੈ

Published by: ਜਸਵੀਰ ਕੌਰ

ਇਸੇ ਤਰ੍ਹਾਂ ਪਰਮਜੀਤ ਕੌਰ, ਸੰਦੀਪ ਸਿੰਘ ਤੇ ਹਿਤੇਨ ਕਪਿਲਾ ਨੂੰ ਮੁੱਖ ਦਫਤਰ ਤਾਇਨਾਤ ਕੀਤਾ ਗਿਆ ਹੈ

Published by: ਜਸਵੀਰ ਕੌਰ

ਜਦੋਂਕਿ ਦਵਿੰਦਰ ਸਿੰਘ ਨੂੰ ਡੀਡੀਪੀਓ ਹੁਸ਼ਿਆਰਪੁਰ, ਕੁਸੁਮ ਅਗਰਵਾਲ ਨੂੰ ਡਿਪਟੀ ਸੀਈਓ ਤਰਨਤਾਰਨ

Published by: ਜਸਵੀਰ ਕੌਰ

ਜਸਵਿੰਦਰ ਸਿੰਘ ਬੱਗਾ ਨੂੰ ਡੀਡੀਪੀਓ ਬਰਨਾਲਾ, ਵਿਨੀਤ ਕੁਮਾਰ ਸ਼ਰਮਾ ਨੂੰ ਡਿਪਟੀ ਸੀਈਓ ਬਰਨਾਲਾ, ਹਰਪ੍ਰੀਤ ਸਿੰਘ ਨੂੰ ਡੀਡੀਪੀਓ ਪਠਾਨਕੋਟ ਅਤੇ ਜਸਵੰਤ ਸਿੰਘ ਵੜੈਚ ਨੂੰ ਡੀਡੀਪੀਓ ਗੁਰਦਾਸਪੁਰ ਸਮੇਤ ਡਿਪਟੀ ਸੀਈਓ ਪਠਾਨਕੋਟ ਦਾ ਚਾਰਜ ਦਿੱਤਾ ਗਿਆ ਹੈ

Published by: ਜਸਵੀਰ ਕੌਰ

ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਨੂੰ ਬੀਡੀਪੀਓ. ਸੰਗਰੂਰ (ਵਾਧੂ ਚਾਰਜ ਡੀਡੀਪੀਓ ਸੰਗਰੂਰ), ਜਤਿੰਦਰ ਸਿੰਘ ਗਿੱਲ ਨੂੰ ਡਿਪਟੀ ਸੀਈਓ ਫਤਿਹਗੜ੍ਹ ਸਾਹਿਬ (ਵਾਧੂ ਚਾਰਜ ਬੀਡੀਪੀਓ ਅਮਲੋਹ, ਦਿਲਾਬਰ ਕੌਰ ਨੂੰ ਡੀਡੀਪੀਓ ਫਤਿਹਗੜ੍ਹ ਸਾਹਿਬ (ਵਾਧੂ ਚਾਰਜ ਸੀਈਓ ਪਟਿਆਲਾ), ਨਵਦੀਪ ਕੌਰ ਨੂੰ ਡਿਪਟੀ ਸੀਈਓ ਜਲੰਧਰ, ਸਤੀਸ਼ ਕੁਮਾਰ ਨੂੰ ਡੀਡੀਪੀਓ ਲੁਧਿਆਣਾ ਅਤੇ ਧੰਨਵੰਤ ਸਿੰਘ ਰੰਧਾਵਾ ਨੂੰ ਡਿਪਟੀ ਸੀਈਓ ਲੁਧਿਆਣਾ ਨਿਯੁਕਤ ਕੀਤਾ ਗਿਆ ਹੈ

Published by: ਜਸਵੀਰ ਕੌਰ