ਪੰਜਾਬੀ ਸਿੰਗਰ ਤੇ ਅਦਾਕਾਰਾ ਨਿਮਰਤ ਖਹਿਰਾ ਇੰਨੀਂ ਦਿਨੀਂ ਲਾਈਮਲਾਈਟ 'ਚ ਬਣੀ ਹੋਈ ਹੈ। ਅਦਾਕਾਰਾ ਦੀ ਹਾਲ ਹੀ 'ਚ ਦਿਲਜੀਤ ਦੋਸਾਂਝ ਨਾਲ ਫਿਲਮ 'ਜੋੜੀ' ਰਿਲੀਜ਼ ਹੋਈ ਹੈ। ਨਿਮਰਤ ਦੇ ਮੁਤਾਬਕ ਇਹ ਫਿਲਮ ਨਾਲ ਉਸ ਦਾ ਦਿਲਜੀਤ ਨਾਲ ਕੰਮ ਕਰਨ ਦਾ ਸੁਪਨਾ ਪੂਰਾ ਹੋਇਆ ਹੈ। ਇਸ ਦੇ ਨਾਲ ਨਾਲ ਨਿਮਰਤ ਖਹਿਰਾ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਨ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੀ ਹੈ। ਨਿਮਰਤ ਖਹਿਰਾ ਨੇ ਹਾਲ ਹੀ 'ਚ ਨਵੀਆਂ ਤਸਵੀਰਾਂ ਸ਼ੇਅਰ ਕੀਤੀਆ ਹਨ। ਉਸ ਦੀਆਂ ਇਹ ਤਸਵੀਰਾਂ ਦੇਖ ਕੇ ਹਰ ਕਿਸੇ ਨੂੰ ਪੁਰਾਣੇ ਜ਼ਮਾਨੇ ਦੀਆਂ ਬਾਲੀਵੁੱਡ ਅਭਿਨੇਤਰੀਆਂ ਦੀ ਯਾਦ ਆ ਰਹੀ ਹੈ। ਉਹੋ ਜਿਹਾ ਹੀ ਸਿੰਪਲ ਲੁੱਕ, ਕਾਤਲ ਅਦਾਵਾਂ, ਗੂੜਾ ਆਈਲਾਈਨਰ। ਇਹ ਸਭ ਦੇਖ ਕੇ ਤੁਹਾਨੂੰ ਜ਼ਰੂਰ ਪੁਰਾਣੇ ਜ਼ਮਾਨੇ ਦੀਆਂ ਅਭਿਨੇਤਰੀਆਂ ਦੀ ਯਾਦ ਆ ਜਾਵੇਗੀ। ਨਿਮਰਤ ਖਹਿਰਾ ਨੇ ਸੋਸ਼ਲ ਮੀਡੀਆ ;ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਉਹੀ ਆਫ ਵਾਈਟ ਆਨਰਕਲੀ ਸੂਟ 'ਚ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਬੈਕਗਰਾਊਂਡ 'ਚ ਬਾਲੀਵੁੱਡ ਗਾਇਕਾ ਹੇਮਲਤਾ ਦਾ ਗਾਣਾ 'ਅੱਖੀਓਂ ਕੇ ਝਰੋਖੇ ਸੇ' ਚੱਲ ਰਿਹਾ ਹੈ। ਜੋ ਕਿ ਇਸ ਵਡਿੀਓ ਨੂੰ ਹੋਰ ਖੂਬਸੂਰਤ ਬਣਾ ਰਿਹਾ ਹੈ। ਦੇਖੋ ਵੀਡੀਓ: