ਨਿਮਰਤ ਖਹਿਰਾ ਦੀਆਂ ਬਿਲਕੁਲ ਤਾਜ਼ੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।



ਇਨ੍ਹਾਂ ਤਸਵੀਰਾਂ 'ਚ ਉਹ ਕਮਾਲ ਦੀ ਲੱਗ ਰਹੀ ਹੈ।



ਉਸ ਨੇ ਬੇਬੀ ਪਿੰਕ ਰੰਗ ਦਾ ਫੋਰਮਲ ਸੂਟ ਪਹਿਿਨਿਆ ਹੋਇਆ ਹੈ।



ਇਸ ਦੇ ਨਾਲ ਨਾਲ ਉਸ ਨੇ ਹੈਵੀ ਮੇਕਅਪ ਕੀਤਾ ਹੈ ਤੇ ਖੁੱਲੇ ਵਾਲਾਂ ਨਾਲ ਆਪਣੀ ਇਸ ਲੁੱਕ ਨੂੰ ਪੂਰਾ ਕੀਤਾ ਹੈ।



ਨਿਮਰਤ ਖਹਿਰਾ ਦੀਆਂ ਇਨਾਂ ਤਸਵੀਰਾਂ 'ਤੇ ਫੈਨਜ਼ ਖੂਬ ਲਾਈਕ ਤੇ ਕਮੈਂਟ ਕਰ ਰਹੇ ਹਨ।



ਪ੍ਰਸ਼ੰਸਕ ਨਿਮਰਤ 'ਤੇ ਪਿਆਰ ਦੀ ਬਰਸਾਤ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਕਵੀਨ ਵਾਈਬਜ਼'।



ਇੱਕ ਹੋਰ ਯੂਜ਼ਰ ਨੇ ਲਿਿਖਿਆ, 'ਐਟੀਟਿਊਡ ਤਾਂ ਦੇਖੋ ਇਨ੍ਹਾਂ ਦਾ ਕੋਈ।' ਇਸ ਦੇ ਨਾਲ ਨਾਲ ਕਈ ਯੂਜ਼ਰਸ ਦਿਲ ਵਾਲੀ ਇਮੋਜੀ ਦਾ ਕਮੈਂਟ ਵੀ ਕਰ ਰਹੇ ਹਨ।



ਕਾਬਿਲੇਗ਼ੌਰ ਹੈ ਕਿ ਪੰਜਾਬੀ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਅਕਸਰ ਹੀ ਸੁਰਖੀਆਂ ;ਚ ਬਣੀ ਰਹਿੰਦੀ ਹੈ।



ਹਾਲ ਹੀ 'ਚ ਉਹ ਦਿਲਜੀਤ ਦੋਸਾਂਝ ਨਾਲ ਫਿਲਮ 'ਜੋੜੀ' 'ਚ ਨਜ਼ਰ ਆਈ ਸੀ।



ਇਸ ਫਿਲਮ ਨੇ ਪੂਰੀ ਦੁਨੀਆ 'ਚ ਖੂਬ ਧਮਾਲਾਂ ਪਾਈਆਂ ਸੀ। ਇਸ ਦੇ ਨਾਲ ਨਾਲ ਨਿੰਮੋ ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ 'ਚ ਬਣੀ ਰਹਿੰਦੀ ਹੈ।