ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਨੋਰਾ ਆਪਣੇ ਫੈਸ਼ਨ ਚੋਵਾਇਸ ਨੂੰ ਲੈ ਕੇ ਲਾਈਮਲਾਈਟ ਦਾ ਹਿੱਸਾ ਬਣੀ ਹੋਈ ਹੈ। ਅਦਾਕਾਰਾ ਨੇ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨੂੰ ਘਾਇਲ ਕਰ ਦਿੱਤਾ। ਅਦਾਕਾਰਾ ਨੋਰਾ ਫਤੇਹੀ ਨੇ ਤਾਜ਼ਾ ਤਸਵੀਰਾਂ 'ਚ ਕਹਿਰ ਢਾਹਿਆ ਹੈ। ਨੋਰਾ ਨੇ ਆਪਣੇ ਨਫਰਤ ਕਰਨ ਵਾਲਿਆਂ ਲਈ ਪਿਆਰ ਭਰਿਆ ਮੈਸੇਜ਼ ਲਿਖਿਆ ਹੈ। ਜਿਸ ਨੂੰ ਪੜ੍ਹਨ ਤੋਂ ਬਾਅਦ ਨੋਰਾ ਨੂੰ ਨਫ਼ਰਤ ਕਰਨ ਵਾਲੇ ਅੱਗ ਬਾਬੂਲਾ ਹੋਣ ਵਾਲੇ ਹਨ। ਈਦ ਦੇ ਰੰਗਾਂ 'ਚ ਰੰਗੀ ਨੋਰਾ ਨੇ ਆਪਣੀ ਸਾਦਗੀ ਨਾਲ ਲੱਖਾਂ ਲੋਕਾਂ ਨੂੰ ਦੀਵਾਨਾ ਬਣਾ ਲਿਆ। ਖੁੱਲ੍ਹੇ ਵਾਲਾਂ ਨਾਲ ਨੋਰਾ ਨੇ ਆਪਣੀ ਨੂਰਾਨੀ ਸੂਰਤ 'ਚ ਚਾਰ ਚੰਦ ਲਗਾ ਦਿੱਤੇ ਹਨ। ਨੋਰਾ ਫਤੇਹੀ ਇਕ ਤੋਂ ਬਾਅਦ ਇਕ ਗਲੈਮਰਸ ਅਤੇ ਬੋਲਡ ਡਰੈੱਸ 'ਚ ਜਲਵੇ ਬਿਖੇਰ ਰਹੀ ਹੈ। ਨੋਰਾ ਨੇ ਸਟ੍ਰੇਟ ਵਾਲਾਂ ਨਾਲ ਪਿੰਕ ਨਿਊਡ ਸ਼ੇਡ ਲਿਪਸਟਿਕ ਲਗਾ ਕੇ ਇਸ ਲੁੱਕ ਨੂੰ ਪੂਰਾ ਕੀਤਾ ਹੈ।