ਗਰਭ ਅਵਸਥਾ ਦੇ 9 ਮਹੀਨਿਆਂ ਦੌਰਾਨ ਮਾਂ ਨੂੰ ਜੋ ਦਰਦ ਹੁੰਦਾ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ।

ਜਦੋਂ ਗਰਭ ਆਖਰੀ ਪੜਾਅ ਵਿੱਚ ਹੁੰਦਾ ਹੈ ਅਤੇ ਬੱਚਾ ਪੈਦਾ ਹੋਣ ਲਈ ਤਿਆਰ ਹੁੰਦਾ ਹੈ, ਤਾਂ ਮਾਂ ਨੂੰ ਗਰਭ ਅਵਸਥਾ ਦੇ ਸਭ ਤੋਂ ਔਖੇ ਸਮੇਂ ਵਿੱਚੋਂ ਲੰਘਣਾ ਪੈਂਦਾ ਹੈ।

ਜਾਂ ਤਾਂ ਬੱਚੇ ਦੀ ਡਲਿਵਰੀ ਲਈ ਸੀ-ਸੈਕਸ਼ਨ ਕੀਤਾ ਜਾਂਦਾ ਹੈ ਜਾਂ ਬੱਚੇ ਦਾ ਜਨਮ ਸਾਧਾਰਨ ਤਰੀਕੇ ਨਾਲ ਹੁੰਦਾ ਹੈ।

ਬਹੁਤ ਸਾਰੀਆਂ ਔਰਤਾਂ ਜੋ ਦਰਦ ਤੋਂ ਬਚਣਾ ਚਾਹੁੰਦੀਆਂ ਹਨ ਅਤੇ ਨਾਮਰਮਲ ਡਲਿਵਰੀ ਤੋਂ ਡਰਦੀਆਂ ਹਨ ਤੇ ਸੀ-ਸੈਕਸ਼ਨ ਦੀ ਚੋਣ ਕਰਦੀਆਂ ਹਨ।

ਸੀ-ਸੈਕਸ਼ਨ ਨਾਰਮਲ ਡਲਿਵਰੀ ਦੇ ਦਰਦ ਨੂੰ ਘੱਟ ਕਰ ਸਕਦਾ ਹੈ, ਪਰ ਇਹ ਔਰਤ ਅਤੇ ਬੱਚੇ ਦੋਵਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਖਾਸ ਤੌਰ 'ਤੇ ਪਹਿਲੀ ਵਾਰ ਮਾਂ ਬਣਨ ਵਾਲੀ ਔਰਤ ਨੂੰ ਡਲਿਵਰੀ ਨੂੰ ਲੈ ਕੇ ਵੱਖਰੀ ਹੀ ਘਬਰਾਹਟ ਹੁੰਦੀ ਹੈ।

ਡਰ ਦੇ ਕਾਰਨ ਔਰਤਾਂ ਸੀ-ਸੈਕਸ਼ਨ ਦਾ ਵਿਕਲਪ ਚੁਣਦੀਆਂ ਹਨ ਪਰ ਇਸ ਕਾਰਨ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸੀ-ਸੈਕਸ਼ਨ 'ਚ ਤੁਰਨ-ਫਿਰਨ 'ਚ ਦਿੱਕਤ ਆਉਂਦੀ ਹੈ ਤੇ ਬੈੱਡ ਰੈਸਟ ਵਿੱਚ ਰਹਿਣਾ ਪੈਂਦਾ ਹੈ। ਨਾਰਮਲ ਡਲਿਵਰੀ 'ਚ ਜੱਚਾ-ਬੱਚਾ ਠੀਕ ਰਹਿੰਦੇ ਹਨ।

ਸੀ ਸੈਕਸ਼ਨ 'ਚ ਐਨੇਸਥੀਸੀਆ ਦਾ ਟੀਕਾ ਲਗਾਇਆ ਜਾਂਦਾ ਹੈ ਜੋ ਸਿਰ ਦਰਦ, ਘੱਟ ਬੀਪੀ, ਚੱਕਰ ਆਉਣੇ ਆਦਿ ਪੈਦਾ ਕਰ ਸਕਦਾ ਹੈ।

ਜਦੋਂ ਬੱਚਾ ਬਰਥ ਕੈਨਾਲ ਵਿੱਚੋਂ ਲੰਘਦਾ ਹੈ, ਇਸ ਸਮੇਂ ਦੌਰਾਨ ਇਹ ਕੁਝ ਚੰਗੇ ਬੈਕਟੀਰੀਆ ਦੇ ਸੰਪਰਕ ਵਿੱਚ ਆਉਂਦਾ ਹੈ ਜੋ ਫਾਇਦੇਮੰਦ ਹੁੰਦੇ ਹਨ।

ਇਹ ਬੈਕਟੀਰੀਆ ਨਵਜੰਮੇ ਬੱਚੇ ਦੀ ਇਮਿਊਨਿਟੀ, ਦਿਮਾਗ ਅਤੇ ਪਾਚਨ ਕਿਰਿਆ ਲਈ ਫਾਇਦੇਮੰਦ ਹੁੰਦੇ ਹਨ।

ਨਾਰਮਲ ਡਲਿਵਰੀ ਵਿੱਚ ਔਰਤ ਆਪਣੀ ਯੋਗਤਾ ਨਾਲ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਸਾਰੇ ਖ਼ਤਰਿਆਂ ਤੋਂ ਸੁਰੱਖਿਅਤ ਰਹਿੰਦੀ ਹੈ।

ਨਾਰਮਲ ਡਲਿਵਰੀ ਵਿੱਚ, ਔਰਤ ਕੁਝ ਘੰਟਿਆਂ ਬਾਅਦ ਆਸਾਨੀ ਨਾਲ ਚੱਲ ਸਕਦੀਆਂ ਹਨ ਅਤੇ ਜਲਦੀ ਠੀਕ ਹੋ ਜਾਂਦੀਆਂ ਹਨ।

ਨਾਰਮਲ ਡਲਿਵਰੀ 'ਚ ਹੋਣ ਵਾਲੇ ਦਰਦ ਨੂੰ ਬਰਦਾਸ਼ਤ ਕਰ ਕੇ ਔਰਤ ਭਵਿੱਖ 'ਚ ਹੋਣ ਵਾਲੀਆਂ ਸਾਰੀਆਂ ਪਰੇਸ਼ਾਨੀਆਂ ਤੋਂ ਖੁਦ ਨੂੰ ਬਚਾ ਸਕਦੀ ਹੈ।