ਭਾਰਤੀ ਰਿਜ਼ਰਵ ਬੈਂਕ (Reserve Bank of India) ਨੇ 8 ਦਸੰਬਰ, 2023 ਨੂੰ ਯੂਨੀਫਾਈਡ ਪੇਮੈਂਟ ਇੰਟਰਫੇਸ (Unified Payment Interface) ਦੇ ਸਬੰਧ ਵਿੱਚ ਇੱਕ ਵੱਡਾ ਐਲਾਨ ਕੀਤਾ, ਇਸਦੀ ਲੈਣ-ਦੇਣ ਦੀ ਸੀਮਾ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ।



ਉਪਭੋਗਤਾ ਇਹ ਭੁਗਤਾਨ ਸਿਰਫ ਹਸਪਤਾਲਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਕਰਨ ਦੇ ਯੋਗ ਹੋਣਗੇ। ਉਦੋਂ ਤੋਂ ਹੀ ਅੰਦਾਜ਼ੇ ਲਾਏ ਜਾ ਰਹੇ ਸੀ ਕਿ ਇਹ ਲੈਣ-ਦੇਣ ਸੀਮਾ ਕਦੋਂ ਲਾਗੂ ਹੋਵੇਗੀ।



ਹੁਣ ਇਸ ਸਬੰਧੀ ਇੱਕ ਵੱਡੀ ਖਬਰ ਆ ਰਹੀ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਭੁਗਤਾਨ ਸੇਵਾ ਪ੍ਰਦਾਤਾਵਾਂ (PSBs) ਅਤੇ APs ਨੂੰ 10 ਜਨਵਰੀ, 2024 ਤੋਂ ਇਹ ਸਹੂਲਤ ਪ੍ਰਦਾਨ ਕਰਨ ਲਈ ਕਿਹਾ ਹੈ।



ਦਸੰਬਰ 2023 ਵਿੱਚ ਆਪਣੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਦੌਰਾਨ, UPI ਬਾਰੇ ਇੱਕ ਵੱਡਾ ਫੈਸਲਾ ਲਿਆ ਗਿਆ ਸੀ।



ਇਸ ਬੈਠਕ 'ਚ ਰਿਜ਼ਰਵ ਬੈਂਕ ਨੇ Unified Payment Interface ਦੀ ਸੀਮਾ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਸੀ ਪਰ ਇਹ ਸੀਮਾ ਸਿਰਫ ਹਸਪਤਾਲਾਂ ਅਤੇ ਸਿੱਖਿਆ ਸੰਸਥਾਵਾਂ ਲਈ ਵਧਾਈ ਗਈ ਸੀ।



ਇਸ ਤੋਂ ਬਾਅਦ NPCI ਨੇ 19 ਦਸੰਬਰ 2023 ਨੂੰ ਇਸ ਮਾਮਲੇ 'ਤੇ ਇੱਕ ਸਰਕੂਲਰ ਜਾਰੀ ਕੀਤਾ ਸੀ।



ਦੱਸਣਯੋਗ ਹੈ ਕਿ ਇਸ ਸੀਮਾ ਲਈ ਬੇਨਤੀ ਕਰਨ ਵਾਲੇ ਹਸਪਤਾਲਾਂ ਅਤੇ ਸਿੱਖਿਆ ਸੰਸਥਾਵਾਂ ਨੂੰ ਹੀ ਇਸ ਸਹੂਲਤ ਦਾ ਲਾਭ ਮਿਲੇਗਾ।