ਲੰਮੇ ਸਮੇਂ ਤਕ ਬੈਠੇ ਰਹਿਣ ਕਾਰਨ ਹੱਥਾਂ-ਪੈਰਾਂ ਵਿੱਚ ਝਰਨਾਹਟ ਹੁੰਦੀ ਹੈ ਪਰ ਜਦੋਂ ਹੱਥਾਂ-ਪੈਰਾਂ ਨੂੰ ਹਿਲਾਉਂਦੇ ਹੋ ਤਾਂ ਇਹ ਠੀਕ ਹੋ ਜਾਂਦਾ ਹੈ।
ਜੇਕਰ ਤੁਹਾਡੇ ਵੀ ਹੱਥਾਂ-ਪੈਰਾਂ 'ਚ ਬਹੁਤ ਜ਼ਿਆਦਾ ਝਰਨਾਹਟ ਹੁੰਦੀ ਹੈ ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ।
ਹੱਥਾਂ 'ਚ ਝਰਨਾਹਟ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਅਸਰਦਾਰ ਘਰੇਲੂ ਨੁਸਖੇ ਲੈ ਸਕਦੇ ਹੋ। ਆਓ ਜਾਣਦੇ ਹਾਂ ਕੀ ਹਨ ਉਪਾਅ?
ਹੱਥਾਂ ਦੀ ਝਰਨਾਹਟ ਦੂਰ ਕਰਨ ਲਈ ਹਲਦੀ ਵਾਲਾ ਦੁੱਧ ਤੁਹਾਡੇ ਲਈ ਬਹੁਤ ਕਾਰਗਰ ਸਾਬਤ ਹੋ ਸਕਦਾ ਹੈ।
ਦਾਲਚੀਨੀ ਵਿੱਚ ਮੌਜੂਦ ਪੋਸ਼ਕ ਤੱਤ ਸਰੀਰ ਵਿੱਚ ਖੂਨ ਦੇ ਪ੍ਰਵਾਹ ਨੂੰ ਸੁਧਾਰ ਸਕਦੇ ਹਨ। ਇਸ ਨਾਲ ਸਰੀਰ ਦੇ ਅੰਗਾਂ ਦਾ ਸੁੰਨ ਹੋਣਾ ਘੱਟ ਹੋ ਜਾਂਦਾ ਹੈ।
ਸਰੀਰ ਵਿੱਚ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਲਈ ਯੋਗਾ ਆਸਣ ਕਰੋ।
ਹੱਥਾਂ-ਪੈਰਾਂ ਦੀ ਝਰਨਾਹਟ ਨੂੰ ਘੱਟ ਕਰਨ ਲਈ ਕੋਸਾ ਪਾਣੀ ਪੀਓ। ਕੋਸਾ ਪਾਣੀ ਪੀਣ ਨਾਲ ਹੱਥਾਂ-ਪੈਰਾਂ ਦੀ ਝਰਨਾਹਟ ਦੂਰ ਹੋ ਸਕਦੀ ਹੈ।
ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਕਾਰਨ ਹੱਥਾਂ-ਪੈਰਾਂ ਵਿੱਚ ਝਰਨਾਹਟ ਵੀ ਹੋ ਸਕਦੀ ਹੈ। ਇਸ ਸਥਿਤੀ ਵਿੱਚ ਸਹੀ ਖੁਰਾਕ ਲੈਣਾ ਬਹੁਤ ਜ਼ਰੂਰੀ ਹੈ।