ਭਾਰਤ 'ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੇ 'ਚ ਸਿਹਤ ਮਾਹਿਰ ਲਗਾਤਾਰ ਲੋਕਾਂ ਨੂੰ ਡਾਈਟ 'ਚ ਇਮਿਊਨਿਟੀ ਵਧਾਉਣ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਸਲਾਹ ਦੇ ਰਹੇ ਹਨ। ਇਮਿਊਨਿਟੀ ਸਿਸਟਮ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ ਅਤੇ ਰੋਗੀ ਜਲਦੀ ਠੀਕ ਹੋ ਜਾਂਦਾ ਹੈ। ਜੇਕਰ ਤੁਹਾਨੂੰ ਵੀ ਸਰੀਰ 'ਚ ਕੋਰੋਨਾ ਵਾਇਰਸ ਦੇ ਲੱਛਣ ਨਜ਼ਰ ਆ ਰਹੇ ਹਨ ਤਾਂ ਅੱਜ ਤੋਂ ਹੀ ਕੁਝ ਚੀਜ਼ਾਂ ਖਾਣਾ ਸ਼ੁਰੂ ਕਰ ਦਿਓ। ਪਲਾਂਟ ਫ਼ੂਡ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਾਡੀ ਪ੍ਰਤੀਰੋਧਕ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੋ ਲੋਕ ਪਲਾਂਟ ਫ਼ੂਡ ਖਾਂਦੇ ਹਨ, ਉਨ੍ਹਾਂ ਦੇ ਗੰਭੀਰ ਤੌਰ 'ਤੇ ਬੀਮਾਰ ਹੋਣ ਅਤੇ ਹਸਪਤਾਲ 'ਚ ਭਰਤੀ ਹੋਣ ਦੀ ਸੰਭਾਵਨਾ 40 ਫੀਸਦੀ ਘੱਟ ਹੁੰਦੀ ਹੈ। ਫਰੋਜ਼ਨ ਫੂਡ : ਕੋਵਿਡ-19 ਦੇ ਠੀਕ ਹੋਣ ਦੌਰਾਨ ਬਹੁਤ ਸਾਰੇ ਲੋਕ ਥਕਾਵਟ ਮਹਿਸੂਸ ਕਰਦੇ ਹਨ। ਅਜਿਹੀ ਸਥਿਤੀ ਵਿੱਚ ਸਰੀਰ ਪੂਰੀ ਸਮਰੱਥਾ ਨਾਲ ਵਾਇਰਸ ਦਾ ਮੁਕਾਬਲਾ ਕਰਨ ਦੇ ਯੋਗ ਨਹੀਂ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਫਰਿੱਜ ਵਿੱਚ ਰੱਖੇ ਫਲ ਅਤੇ ਸਬਜ਼ੀਆਂ ਤਾਜ਼ੇ ਫਲਾਂ ਅਤੇ ਸਬਜ਼ੀਆਂ ਵਾਂਗ ਹੀ ਪੌਸ਼ਟਿਕ ਹੁੰਦੀਆਂ ਹਨ। ਮਸਾਲੇ : ਸੁਆਦ ਅਤੇ ਸੁਗੰਧ ਦੀ ਸਮਰੱਥਾ ਗੁਆਉਣਾ ਕੋਰੋਨਾ ਦਾ ਇੱਕ ਆਮ ਲੱਛਣ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਲਸਣ, ਅਦਰਕ ਅਤੇ ਕਾਲੀ ਮਿਰਚ ਵਰਗੀਆਂ ਚੀਜ਼ਾਂ ਨਾ ਸਿਰਫ਼ ਭੋਜਨ ਦਾ ਸਵਾਦ ਵਧਾਉਂਦੀਆਂ ਹਨ, ਸਗੋਂ ਇਹ ਸਾਡੀ ਇਮਿਊਨ ਸਿਸਟਮ ਨੂੰ ਵਧਾਉਣ ਦਾ ਵੀ ਕੰਮ ਕਰਦੀਆਂ ਹਨ।