ਰਾਜਨੀਤੀ 'ਚ ਐਂਟਰੀ ਕਰ ਚੁੱਕੀ ਮਾਲਵਿਕਾ ਦੀ ਨਿੱਜੀ ਜ਼ਿੰਦਗੀ ਅਤੇ ਪੜ੍ਹਾਈ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ।

ਮਾਲਵਿਕਾ ਸੂਦ 38 ਸਾਲ ਦੀ ਹੈ ਅਤੇ ਸੋਨੂੰ ਸੂਦ ਦੀ ਸਭ ਤੋਂ ਛੋਟੀ ਭੈਣ ਹੈ। ਉਸਦੀ ਵੱਡੀ ਭੈਣ ਮੋਨਿਕਾ ਸ਼ਰਮਾ ਅਮਰੀਕਾ ਵਿੱਚ ਰਹਿੰਦੀ ਹੈ।

ਕੰਪਿਊਟਰ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਵਾਲੀ ਮਾਲਵਿਕਾ ਮੋਗਾ ਵਿੱਚ ਅੰਗਰੇਜ਼ੀ ਦਾ ਕੋਚਿੰਗ ਸੈਂਟਰ ਚਲਾਉਂਦੀ ਹੈ।

ਉਨ੍ਹਾਂ ਨੇ ਮੋਗਾ ਵਿੱਚ ਸਿੱਖਿਆ, ਰੁਜ਼ਗਾਰ ਅਤੇ ਸਿਹਤ ਦੇ ਖੇਤਰ ਵਿੱਚ ਕੰਮ ਕੀਤਾ ਹੈ।

ਮਾਲਵਿਕਾ ਦੇ ਪਿਤਾ ਸ਼ਕਤੀ ਸਾਗਰ ਸੂਦ ਦਾ 2016 ਵਿੱਚ ਅਤੇ ਮਾਂ ਸਰੋਜਬਾਲਾ ਸੂਦ ਦਾ 2007 ਵਿੱਚ ਦਿਹਾਂਤ ਹੋ ਗਿਆ ਸੀ।

ਸੋਨੂੰ ਦੇ ਪਿਤਾ ਦਾ ਮੋਗੇ ਵਿੱਚ ਬੰਬੇ ਕਲੌਥ ਹਾਊਸ ਨਾਮਕ ਕੱਪੜੇ ਦੀ ਦੁਕਾਨ ਸੀ। ਮਾਤਾ ਸਰੋਜਬਾਲਾ ਸੂਦ ਡੀ.ਐਮ.ਕਾਲਜ ਮੋਗਾ ਵਿੱਚ ਅੰਗਰੇਜ਼ੀ ਪੜ੍ਹਾਉਂਦੀ ਸੀ।

ਮਾਲਵਿਕਾ ਅਤੇ ਉਨ੍ਹਾਂ ਦੇ ਪਤੀ ਗੌਤਮ ਕੋਚਰ ਸੂਦ ਚੈਰਿਟੀ ਫਾਊਂਡੇਸ਼ਨ ਰਾਹੀਂ ਸਮਾਜ ਸੇਵਾ ਕਰਦੇ ਹਨ।

ਫਾਊਂਡੇਸ਼ਨ ਗਰੀਬ ਮਰੀਜ਼ਾਂ ਦੀ ਸਰਜਰੀ ਵਿਚ ਵੀ ਮਦਦ ਕਰਦੀ ਹੈ। ਲਾਕਡਾਊਨ ਦੌਰਾਨ ਮਾਲਵਿਕਾ ਨੇ ਗਰੀਬ ਬੱਚਿਆਂ ਲਈ ਆਨਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਸੀ।

ਕੋਰੋਨਾ ਮਹਾਮਾਰੀ ਦੌਰਾਨ ਇਸ ਭੈਣ-ਭਰਾ ਦੀ ਜੋੜੀ ਨੇ ਮੋਗਾ ਵਿੱਚ ਸੈਂਕੜੇ ਲੋੜਵੰਦ ਵਿਦਿਆਰਥੀਆਂ ਅਤੇ ਮਜ਼ਦੂਰਾਂ ਨੂੰ ਸਾਈਕਲ ਦਿੱਤੇ ਸਨ।