ਅਕਸਰ ਹੀ ਯਾਰਾਂ-ਮਿੱਤਰਾਂ ਨਾਲ ਬੈਠੇ ਰਾਤ ਨੂੰ ਜ਼ਿਆਦਾ ਪੈੱਗ ਲੱਗ ਜਾਂਦੇ ਹਨ ਤੇ ਅਗਲੇ ਦਿਨ ਹੈਂਗਓਵਰ ਦੇ ਰੂਪ ਵਿੱਚ ਇਸ ਦਾ ਨੁਕਸਾਨ ਝੱਲਣਾ ਪੈਂਦਾ ਹੈ। ਇਸ ਲਈ ਕੁਝ ਘਰੇਲੂ ਉਪਾਅ ਸਾਂਝੇ ਕਰ ਰਹੇ ਹਾਂ ਜੋ ਤੁਹਾਨੂੰ ਹੈਂਗਓਵਰ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰ ਸਕਦੇ ਹਨ। ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਪਾਣੀ ਸਭ ਤੋਂ ਵਧੀਆ ਤਰੀਕਾ ਹੈ। ਅੱਧੇ ਨਿੰਬੂ ਦਾ ਰਸ ਇੱਕ ਗਲਾਸ ਕੋਸੇ ਪਾਣੀ ਵਿੱਚ ਮਿਲਾ ਕੇ ਰਾਤ ਨੂੰ ਸੌਂਣ ਤੋਂ ਪਹਿਲਾਂ ਪੀਓ। ਨਿੰਬੂ ਪਾਣੀ ਪੀਣ ਨਾਲ ਹੈਂਗਓਵਰ ਕਾਰਨ ਸਿਰ ਦਰਦ ਤੋਂ ਰਾਹਤ ਮਿਲੇਗੀ। ਘਬਰਾਹਟ ਤੇ ਉਲਟੀ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਖੱਟੇ ਫਲ ਖਾ ਸਕਦੇ ਹੋ। ਸ਼ਰਾਬ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਦਹੀਂ ਬਹੁਤ ਫਾਇਦੇਮੰਦ ਹੈ। ਦਹੀਂ ਥੋੜ੍ਹੀ ਮਾਤਰਾ ਵਿੱਚ ਖਾਓ ਤੇ ਚੀਨੀ ਦੀ ਵਰਤੋਂ ਨਾ ਕਰੋ। ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ ਨਾਰੀਅਲ ਪਾਣੀ ਵੀ ਵਧੀਆ ਤਰੀਕਾ ਹੈ। ਨਾਰੀਅਲ ਪਾਣੀ ਵਿੱਚ ਇਲੈਕਟ੍ਰੋਲਾਈਟਸ ਹੁੰਦੇ ਹਨ, ਜੋ ਸਰੀਰ ਨੂੰ ਦੁਬਾਰਾ ਹਾਈਡ੍ਰੇਟ ਕਰਦੇ ਹਨ ਤੇ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ। ਕੇਲਾ ਵੀ ਹੈਂਗਓਵਰ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰ ਸਕਦਾ ਹੈ। ਕੇਲੇ ਵਿੱਚ ਪੋਟਾਸ਼ੀਅਮ ਤੇ ਕਾਰਬੋਹਾਈਡ੍ਰੇਟਸ ਭਰਪੂਰ ਹੁੰਦੇ ਹਨ, ਜੋ ਸਰੀਰ ਵਿੱਚ ਪ੍ਰੋਬਾਇਓਟਿਕ ਗੁਣਾਂ ਦਾ ਸੰਚਾਰ ਕਰਦੇ ਹਨ ਤੇ ਪਾਣੀ ਦੀ ਕਮੀ ਨੂੰ ਦੂਰ ਕਰਦੇ ਹਨ। ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਘਬਰਾਹਟ ਤੇ ਉਲਟੀ ਆਉਂਦੀ ਹੈ। ਅਜਿਹੇ ਸਮੇਂ 'ਚ ਅਦਰਕ ਨੂੰ ਪੀਸ ਕੇ ਇੱਕ ਚਮਚ ਸ਼ਹਿਦ 'ਚ ਮਿਲਾ ਕੇ ਖਾਓ। ਅਦਰਕ ਵਿੱਚ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ, ਜੋ ਸਰੀਰ ਵਿੱਚ ਬੈਕਟੀਰੀਆ ਨੂੰ ਨਸ਼ਟ ਕਰਦੇ ਹਨ ਤੇ ਉਲਟੀ ਤੋਂ ਤੁਰੰਤ ਰਾਹਤ ਦਿੰਦੇ ਹਨ।