ਭਾਵੇਂ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਪਾਚਨ ਨੂੰ ਸੁਧਾਰਨਾ ਚਾਹੁੰਦੇ ਹੋ ਜਾਂ ਸ਼ੂਗਰ ਦਾ ਪ੍ਰਬੰਧਨ ਕਰਨਾ ਚਾਹੁੰਦੇ ਹੋ, ਇਕ ਅਜਿਹਾ ਫਲ ਹੈ ਜਿਸ ਨੂੰ ਸਾਰੇ ਮਾਹਰ ਖਾਣ ਦੀ ਸਲਾਹ ਦਿੰਦੇ ਹਨ ਅਤੇ ਉਹ ਹੈ ਪਪੀਤਾ।



ਪਪੀਤਾ ਵਿਟਾਮਿਨ-ਏ, ਸੀ, ਖਣਿਜ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ।



ਪਪੀਤਾ ਇਕ ਅਜਿਹਾ ਫਲ ਹੈ, ਜੋ ਹਰੇਕ ਥਾਂ 'ਤੇ ਸੌਖੇ ਤਰੀਕੇ ਨਾਲ ਮਿਲ ਜਾਂਦਾ ਹੈ।



ਪਪੀਤੇ ਦੇ ਨਾਲ ਕੁਝ ਫਲਾਂ ਨੂੰ ਗਲਤੀ ਨਾਲ ਵੀ ਨਹੀਂ ਖਾਣਾ ਚਾਹੀਦਾ। ਜਿਸ ਕਰਕੇ ਕਈ ਨੁਕਸਾਨ ਹੋ ਸਕਦੇ ਨੇ।



ਪਪੀਤਾ ਅਤੇ ਨਿੰਬੂ ਦੋਵੇਂ ਹੀ ਸਿਹਤ ਲਈ ਫਾਇਦੇਮੰਦ ਹਨ ਪਰ ਇਨ੍ਹਾਂ ਨੂੰ ਗਲਤੀ ਨਾਲ ਵੀ ਇਕੱਠੇ ਨਹੀਂ ਖਾਣਾ ਚਾਹੀਦਾ।
ਦੋਵਾਂ ਦਾ ਇਕੱਠੇ ਸੇਵਨ ਹੀਮੋਗਲੋਬਿਨ ਦਾ ਪੱਧਰ ਵਿਗੜ ਸਕਦਾ ਹੈ। ਅਨੀਮੀਆ ਤੁਹਾਨੂੰ ਸ਼ਿਕਾਰ ਬਣਾ ਸਕਦਾ ਹੈ।


ਨਿੰਬੂ ਵਾਂਗ ਸੰਤਰਾ ਵੀ ਇੱਕ ਖੱਟਾ ਫਲ ਹੈ। ਪਪੀਤਾ ਅਤੇ ਸੰਤਰਾ ਨੂੰ ਗਲਤੀ ਨਾਲ ਵੀ ਇਕੱਠੇ ਨਹੀਂ ਖਾਣਾ ਚਾਹੀਦਾ। ਇਸ ਨਾਲ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ।



ਪੌਸ਼ਟਿਕ ਫਲ ਦੀ ਗੱਲ ਕਰੀਏ ਤਾਂ ਕੇਲੇ ਦਾ ਨਾਂ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ।



ਪਰ ਗਲਤੀ ਨਾਲ ਵੀ ਪਪੀਤੇ ਦੇ ਨਾਲ ਕੇਲਾ ਨਹੀਂ ਖਾਣਾ ਚਾਹੀਦਾ। ਦੋਵਾਂ ਨੂੰ ਇਕੱਠੇ ਖਾਣ ਨਾਲ ਪਾਚਨ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ।



ਪਪੀਤੇ ਵਿੱਚ ਪਪੈਨ ਨਾਮਕ ਐਨਜ਼ਾਈਮ ਪਾਇਆ ਜਾਂਦਾ ਹੈ।



ਇਹ ਸਰੀਰ ਦੇ ਅੰਦਰ ਦੁੱਧ ਦੇ ਪ੍ਰੋਟੀਨ ਨੂੰ ਤੋੜ ਸਕਦਾ ਹੈ। ਜਿਸ ਕਾਰਨ ਬਦਹਜ਼ਮੀ, ਬਲੋਟਿੰਗ ਅਤੇ ਪਾਚਨ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਪਪੀਤਾ ਕਦੇ ਵੀ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।