ਡਾਇਬਟੀਜ਼ ਦੁਨੀਆ ਭਰ ਵਿਚ ਇਕ ਵੱਡੀ ਸਮੱਸਿਆ ਬਣੀ ਹੋਈ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 2030 ਤਕ, ਸ਼ੂਗਰ ਦੁਨੀਆ ਵਿਚ ਮੌਤ ਦਾ 7ਵਾਂ ਪ੍ਰਮੁੱਖ ਕਾਰਨ ਬਣ ਜਾਵੇਗਾ।



ਜੇਕਰ ਸ਼ੂਗਰ ਦੀ ਸਹੀ ਦੇਖਭਾਲ ਨਾ ਕੀਤੀ ਜਾਵੇ ਤਾਂ ਇਸ ਨਾਲ ਮੋਟਾਪਾ, ਗੁਰਦੇ ਫੇਲ੍ਹ ਹੋਣ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਡਾਇਬਟੀਜ਼ ਦੇ ਮਰੀਜ਼ ਹਮੇਸ਼ਾ ਡਰ ਵਿੱਚ ਰਹਿੰਦੇ ਹਨ ਕਿ ਪਤਾ ਨਹੀਂ ਕਦੋਂ ਸ਼ੂਗਰ ਲੈਵਲ ਅਚਾਨਕ ਵੱਧ ਜਾਵੇਗਾ। ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਣ ਲਈ ਭੋਜਨ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ।



ਹਾਲਾਂਕਿ ਕਈ ਵਾਰ ਅਸੀਂ ਅਣਜਾਣੇ 'ਚ ਅਜਿਹੀਆਂ ਚੀਜ਼ਾਂ ਦਾ ਸੇਵਨ ਕਰ ਲੈਂਦੇ ਹਾਂ, ਜਿਸ ਕਾਰਨ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ।



ਅਮਰੀਕੀ ਖੋਜਕਰਤਾਵਾਂ ਨੇ ਤਿੰਨ ਅਜਿਹੀਆਂ ਖਾਣ ਵਾਲੀਆਂ ਚੀਜ਼ਾਂ ਬਾਰੇ ਦੱਸਿਆ ਹੈ, ਜਿਨ੍ਹਾਂ ਨੂੰ ਖਾਣ ਨਾਲ ਸ਼ੂਗਰ ਦੇ ਮਰੀਜ਼ਾਂ ਦਾ ਸ਼ੂਗਰ ਲੈਵਲ ਅਚਾਨਕ ਵੱਧ ਸਕਦਾ ਹੈ।



ਖੋਜਕਰਤਾਵਾਂ ਨੇ ਕਿਹਾ ਕਿ ਚਿੱਟੀ ਬਰੈੱਡ, ਚਿੱਟੇ ਚੌਲ ਅਤੇ ਪ੍ਰੋਸੈਸਡ ਮੀਟ ਅਜਿਹੇ ਭੋਜਨ ਪਦਾਰਥ ਹਨ ਜੋ ਸ਼ੂਗਰ ਨੂੰ ਸ਼ੁਰੂ ਕਰਦੇ ਹਨ।



ਜੋ ਲੋਕ ਜ਼ਿਆਦਾ ਪ੍ਰੋਸੈਸਡ ਕਾਰਬੋਹਾਈਡਰੇਟ ਖਾਂਦੇ ਹਨ, ਉਨ੍ਹਾਂ ਨੂੰ ਟਾਈਪ-2 ਡਾਇਬਟੀਜ਼ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।



ਪ੍ਰੋਸੈਸਡ ਕਾਰਬੋਹਾਈਡਰੇਟ ਵਿੱਚ ਚਿੱਟੀ ਬਰੈੱਡ , ਪੀਜ਼ਾ ਆਟੇ, ਪਾਸਤਾ ਸ਼ਾਮਲ ਹੁੰਦੇ ਹਨ, ਜਿਸ ਵਿੱਚ ਪੌਸ਼ਟਿਕ ਤੱਤ ਅਤੇ ਫਾਈਬਰ ਦੀ ਘਾਟ ਹੁੰਦੀ ਹੈ।



ਖੋਜਕਰਤਾਵਾਂ ਨੇ ਕਿਹਾ ਕਿ ਇਹ ਅਧਿਐਨ ਦਰਸਾਉਂਦਾ ਹੈ ਕਿ ਖਰਾਬ ਕਾਰਬੋਹਾਈਡਰੇਟ ਖਾਣ ਨਾਲ ਟਾਈਪ 2 ਡਾਇਬਟੀਜ਼ ਦਾ ਖ਼ਤਰਾ ਪੈਦਾ ਹੁੰਦਾ ਹੈ।



ਅਧਿਐਨ ਮੁਤਾਬਕ ਜੋ ਲੋਕ ਬਹੁਤ ਜ਼ਿਆਦਾ ਲਾਲ ਅਤੇ ਪ੍ਰੋਸੈਸਡ ਮੀਟ ਖਾ ਰਹੇ ਹਨ, ਜਿਵੇਂ ਕਿ ਬੇਕਨ, ਸੌਸੇਜ, ਸਲਾਮੀ ਆਦਿ।