ਕੀ ਤੁਸੀਂ ਜਾਣਦੇ ਹੋ ਕਿ ਠੰਡਾ ਪਾਣੀ ਤੁਹਾਡੀ ਸਿਹਤ ਨੂੰ ਕਿੰਨਾ ਨੁਕਸਾਨ ਪਹੁੰਚਾ ਸਕਦਾ ਹੈ।



ਭਾਵੇਂ ਠੰਡਾ ਪਾਣੀ ਪੀਣ ਨਾਲ ਤੁਹਾਨੂੰ ਰਾਹਤ ਮਿਲਦੀ ਹੈ ਪਰ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ।



ਗਰਮੀਆਂ 'ਚ ਲੋਕ ਆਪਣੇ ਗਲੇ ਨੂੰ ਸ਼ਾਂਤ ਕਰਨ ਲਈ ਬਹੁਤ ਜ਼ਿਆਦਾ ਠੰਡਾ ਪਾਣੀ ਪੀਂਦੇ ਹਨ ਪਰ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਸਾਨੂੰ ਨੁਕਸਾਨ ਵੀ ਹੋ ਸਕਦਾ ਹੈ।



ਅਸਲ ਵਿੱਚ, ਇਹ ਅੰਤੜੀਆਂ ਦੀਆਂ ਬਿਮਾਰੀਆਂ ਅਤੇ ਪਾਚਨ ਵਿੱਚ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।



ਇਸ ਲਈ ਗਰਮੀਆਂ ਵਿੱਚ ਬਹੁਤ ਠੰਡਾ ਪਾਣੀ ਪੀਣ ਤੋਂ ਹਮੇਸ਼ਾ ਪਰਹੇਜ਼ ਕਰਨਾ ਚਾਹੀਦਾ ਹੈ।



ਠੰਡਾ ਪਾਣੀ ਪੀਣ ਨਾਲ ਦਿਲ ਦੀ ਧੜਕਣ ਦੀ ਗਤੀ 'ਤੇ ਅਸਰ ਪੈਂਦਾ ਹੈ। ਇਹ ਪਾਣੀ ਸਰੀਰ ਦੇ ਨਰਵਸ ਸਿਸਟਮ ਦਾ ਸੰਤੁਲਨ ਵਿਗਾੜਨ ਦਾ ਕੰਮ ਕਰ ਸਕਦਾ ਹੈ।



ਠੰਡਾ ਪਾਣੀ ਨਾ ਸਿਰਫ਼ ਤੁਹਾਡੇ ਪਾਚਨ ਨੂੰ ਪ੍ਰਭਾਵਿਤ ਕਰਦਾ ਹੈ, ਇਹ ਸਾਈਨਸ ਦੀ ਸਮੱਸਿਆ ਨੂੰ ਵੀ ਵਧਾ ਸਕਦਾ ਹੈ।



ਠੰਡਾ ਪਾਣੀ ਪੀਣ ਨਾਲ ਸਰੀਰ ਦੀਆਂ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ। ਖੂਨ ਦੀਆਂ ਨਾੜੀਆਂ ਦੇ ਸੁੰਗੜਨ ਕਾਰਨ ਪਾਚਨ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ।



ਜਿਸ ਕਾਰਨ ਭੋਜਨ ਦੀ ਪਾਚਨ ਕਿਰਿਆ ਠੀਕ ਤਰ੍ਹਾਂ ਨਾਲ ਨਹੀਂ ਹੁੰਦੀ ਹੈ।



ਠੰਡਾ ਪਾਣੀ ਤੁਹਾਡੇ ਸਰੀਰ 'ਚ ਜਮ੍ਹਾ ਫੈਟ ਨੂੰ ਸਖਤ ਬਣਾਉਂਦਾ ਹੈ, ਜਿਸ ਕਾਰਨ ਫੈਟ ਬਰਨ ਕਰਨ 'ਚ ਸਮੱਸਿਆ ਹੁੰਦੀ ਹੈ। ਜੇਕਰ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਠੰਡੇ ਪਾਣੀ ਤੋਂ ਦੂਰ ਰਹੋ।