ਇਨ੍ਹੀਂ ਦਿਨੀਂ ਪਰਿਣੀਤੀ ਚੋਪੜਾ 'ਆਪ' ਨੇਤਾ ਰਾਘਵ ਚੱਢਾ ਨਾਲ ਮੰਗਣੀ ਨੂੰ ਲੈ ਕੇ ਸੁਰਖੀਆਂ 'ਚ ਹਨ।



ਆਮ ਆਦਮੀ ਪਾਰਟੀ ਦੇ ਨੇਤਾ-ਐਮਪੀ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅੱਜ ਯਾਨੀ ਸ਼ਨੀਵਾਰ ਨੂੰ ਦਿੱਲੀ ਵਿੱਚ ਮੰਗਣੀ ਕਰਨ ਜਾ ਰਹੇ ਹਨ।



ਇਹ ਪ੍ਰੋਗਰਾਮ ਕਪੂਰਥਲਾ ਹਾਊਸ, ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ।



ਦਿੱਲੀ 'ਚ ਇਸ ਬਾਲੀਵੁੱਡ ਥੀਮ ਵਾਲੀ ਪਾਰਟੀ 'ਚ ਰਾਘਵ ਚੱਢਾ ਡਿਜ਼ਾਈਨਰ ਪਵਨ ਸਚਦੇਵਾ ਦਾ ਅਚਕਨ ਪਹਿਨਣਗੇ, ਜਦਕਿ ਪਰਿਣੀਤੀ ਚੋਪੜਾ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਡਿਜ਼ਾਈਨਰ ਬਾਲੀਵੁੱਡ ਸਿਤਾਰਿਆਂ ਦੇ ਪਹਿਰਾਵੇ 'ਚ ਨਜ਼ਰ ਆਵੇਗੀ।



ਇਸ ਪਾਰਟੀ 'ਚ ਪੰਜਾਬ ਅਤੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨਜ਼ਰ ਆਉਣਗੇ, ਉਥੇ ਹੀ ਪਰਿਣੀਤੀ ਦੀ ਚਚੇਰੀ ਭੈਣ ਪ੍ਰਿਯੰਕਾ ਚੋਪੜਾ ਦੇ ਵੀ ਬਾਲੀਵੁੱਡ ਦੀਆਂ ਕਈ ਹਸਤੀਆਂ ਦੇ ਨਾਲ ਪਾਰਟੀ 'ਚ ਪਹੁੰਚਣ ਦੀ ਉਮੀਦ ਹੈ।



ਬੀਤੇ ਦਿਨੀਂ ਅਦਾਕਾਰਾ ਦੇ ਮੁੰਬਈ ਵਾਲੇ ਘਰ ਦਾ ਵੀਡੀਓ ਖੂਬ ਵਾਇਰਲ ਹੋਇਆ ਸੀ। ਜਿਸ ਵਿੱਚ ਲਾਈਟਾਂ ਦੇ ਨਾਲ ਸਜਾਇਆ ਨਜ਼ਰ ਆ ਰਿਹਾ ਸੀ।



ਦੋਵਾਂ ਨੂੰ ਕਦੇ ਲੰਡਨ ਤੇ ਕਦੇ ਮੁੰਬਈ 'ਚ ਦੇਖਿਆ ਗਿਆ। ਦੋਵੇਂ ਪੰਜਾਬ ਅਤੇ ਮੁੰਬਈ ਵਿਚਾਲੇ ਹੋਣ ਵਾਲਾ ਆਈਪੀਐਲ ਮੈਚ ਦੇਖਣ ਲਈ ਮੋਹਾਲੀ ਵੀ ਪਹੁੰਚੇ ਸਨ।



ਰਾਘਵ ਚੱਢਾ 'ਆਪ' ਵਿੱਚ ਜਾਣਿਆ-ਪਛਾਣਿਆ ਨਾਮ ਹੈ। ਪਰਿਣੀਤੀ ਚੋਪੜਾ ਨੇ ਬਾਲੀਵੁੱਡ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ।



ਜਾਣਕਾਰੀ ਮੁਤਾਬਕ ਇਹ ਪ੍ਰੋਗਰਾਮ ਸ਼ਾਮ ਕਰੀਬ 5 ਵਜੇ ਤੋਂ ਸ਼ੁਰੂ ਹੋਵੇਗਾ। ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣਗੇ। ਇਸ ਤੋਂ ਬਾਅਦ ਅਰਦਾਸ ਹੋਵੇਗੀ ਅਤੇ ਫਿਰ ਕੁੜਮਾਈ ਹੋਵੇਗੀ।



ਰਾਤ ਦੇ ਖਾਣੇ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਪਰਿਵਾਰ ਅਤੇ ਕਰੀਬੀ ਦੋਸਤਾਂ ਸਮੇਤ ਕਰੀਬ 150 ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ।