ਆਖਰਕਾਰ ਇੰਤਜ਼ਾਰ ਖਤਮ ਹੋ ਗਿਆ ਹੈ। ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ ਅਤੇ ਹੁਣ ਪਰਿਣੀਤੀ ਤੇ ਰਾਘਵ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸ਼ੇਅਰ ਕਰ ਦਿੱਤੀਆਂ ਹਨ।



ਯਕੀਨਨ ਇਹ ਤਾਂ ਕਹਿਣਾ ਬਣਦਾ ਹੈ ਕਿ ਇਹ ਵੀਕੈਂਡ ਪਰੀ-ਰਾਘਵ ਦੀ ਬਿੱਗ ਪੰਜਾਬੀ ਵੈਡਿੰਗ ਆਫ ਦ ਈਅਰ ਦੇ ਨਾਮ ਰਿਹਾ।



ਪਰਿਣੀਤੀ ਅਤੇ ਰਾਘਵ ਆਖਰਕਾਰ ਉਦੈਪੁਰ ਦੇ ਲੀਲਾ ਪੈਲੇਸ ਵਿੱਚ ਇੱਕ ਸੁੰਦਰ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ।



ਇਸ ਵਿਆਹ ਵਿੱਚ ਬਾਲੀਵੁੱਡ ਅਤੇ ਰਾਜਨੀਤੀ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।



ਇਸ ਜੋੜੀ ਦੇ ਪ੍ਰਸ਼ੰਸਕ ਪਰਿਣੀਤੀ-ਰਾਘਵ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।



ਆਖਿਰਕਾਰ ਇਸ ਪਿਆਰੇ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।



ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਨੇ ਝੀਲਾਂ ਦੇ ਸ਼ਹਿਰ 'ਚ ਗੁਪਤ ਵਿਆਹ ਕੀਤਾ।



ਮੀਡੀਆ ਤੇ ਕੈਮਰਿਆਂ ਨੂੰ ਇਸ ਵਿਆਹ ਤੋਂ ਦੂਰ ਰੱਖਿਆ ਗਿਆ ਸੀ, ਤਾਂ ਜੋ ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਲੀਕ ਨਾ ਹੋਣ।



ਪਰ ਹੁਣ ਨਵਵਿਆਹੇ ਜੋੜੇ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਤੋਂ ਪਰਦਾ ਚੁੱਕ ਦਿੱਤਾ ਹੈ।



ਪਰੀ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਦਿਨ 'ਤੇ ਮਨੀਸ਼ ਮਲਹੋਤਰਾ ਦਾ ਡਿਜ਼ਾਇਨ ਕੀਤਾ ਲਹਿੰਗਾ ਪਹਿਨੇ ਨਜ਼ਰ ਆਈ। ਇਸ ਦੇ ਨਾਲ ਨਾਲ ਉਸ ਨੇ ਆਪਣੇ ਵਿਆਹ ਦੇ ਜੋੜੇ ਨਾਲ ਮੈਚ ਕੀਤੇ ਗਹਿਣੇ ਵੀ ਪਹਿਨੇ ਸੀ।