Sukhan Verma Wedding: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕਾਂ ਵਿੱਚੋਂ ਇੱਕ ਹੈ। ਪਰਮੀਸ਼ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਪਰ ਇਸ ਵਾਰ ਪਰਮੀਸ਼ ਵਰਮਾ ਦਾ ਭਰਾ ਸੁਖਨ ਵਰਮਾ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਸੁਖਨ ਵਰਮਾ ਇਨ੍ਹੀਂ ਦਿਨੀਂ ਆਪਣੀ ਲਵ ਲਾਈਫ ਨੂੰ ਲੈ ਹਰ ਪਾਸੇ ਛਾਇਆ ਹੋਇਆ ਹੈ। ਖਾਸ ਗੱਲ ਇਹ ਹੈ ਕਿ ਸੁਖਨ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੰਝਣ ਜਾ ਰਿਹਾ ਹੈ। ਇਹ ਸਭ ਉਨ੍ਹਾਂ ਦੀਆਂ ਪੋਸਟਾਂ ਤੋਂ ਸਪਸ਼ਟ ਹੁੰਦਾ ਹੈ। ਦਰਅਸਲ, ਸੁਖਨ ਵਰਮਾ ਵੱਲੋਂ ਕੁਝ ਦਿਨ ਪਹਿਲਾਂ ਆਪਣੀ ਗਰਲਫ੍ਰੈਂਡ ਨਾਲ ਇੱਕ ਸਟੋਰੀ ਸ਼ੇਅਰ ਕੀਤੀ ਗਈ ਸੀ। ਜਿਸ ਵਿੱਚ ਉਨ੍ਹਾਂ ਲਿਖਿਆ ਉਸਨੇ ਹਾਂ ਕਿਹਾ... ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਪਰਮੀਸ਼ ਆਪਣੇ ਛੋਟੇ ਭਰਾ ਨੂੰ ਹਲਦੀ ਲਗਾਉਂਦਾ ਹੋਇਆ ਵਿਖਾਈ ਦੇ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਨੂੰ ਕੈਪਸ਼ਨ ਦਿੰਦੇ ਹੋਏ ਪਰਮੀਸ਼ ਨੇ ਲਿਖਿਆ, ਵਾਹਿਗੂਰੁ ਮੇਹਰ ਕਰੇ... ਲਵ ਯੂ ਸੁਖਨ... ਵਧਾਈਆਂ... ਵੇਲਕਮ ਹੌਮ ਤਰਨ... 🙏🏻 ਇਸ ਵੀਡੀਓ ਉੱਪਰ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਕਮੈਂਟ ਕਰ ਵਧਾਈ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਮੁਬਾਰਕਾਂ ਸਾਰੇ ਪਰਿਵਾਰ ਨੂੰ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਵਧਾਈ ਦਿੰਦੇ ਹੋਏ ਕਿਹਾ ਮੇਹਰ ਆ ਮਾਲਕਾ ਤਿੰਨੇ ਭਰਾ ਵਿਆਹੇ ਗਏ... ਪਰਮੀਸ਼ ਵਰਮਾ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਕਲਾਕਾਰ ਲਖਨਊ ਵਿੱਚ ਆਪਣੇ ਪ੍ਰਸ਼ੰਸਕਾਂ ਦੇ ਰੂ-ਬ-ਰੂ ਹੋਇਆ। ਸੁਖਨ ਦੀ ਗੱਲ ਕਰਿਏ ਤਾਂ ਉਸਨੂੰ ਪਰਮੀਸ਼ ਦੇ ਵੀਡੀਓਜ਼ ਅਤੇ ਤਸਵੀਰਾਂ ਵਿੱਚ ਕਈ ਵਾਰ ਵੇਖਿਆ ਗਿਆ ਹੈ।