ਦੁਨੀਆ ਵਿੱਚ ਜ਼ਿਆਦਾਤਰ ਲੋਕ ਜ਼ਹਿਰਲੇ ਸੱਪਾਂ ਨੂੰ ਦੇਖ ਕੇ ਡਰ ਜਾਂਦੇ ਨਹ ਪਰ ਭਾਰਤ ਵਿੱਚ ਇੱਕ ਅਜਿਹਾ ਕਬੀਲਾ ਹੈ ਜੋ ਇਨ੍ਹਾਂ ਸੱਪਾਂ ਨਾਲ ਇੰਝ ਖੇਡਦਾ ਹੈ ਜਿਵੇਂ ਬੱਚੇ ਖਿਡੌਣਿਆਂ ਨਾਲ ਖੇਡਦੇ ਹਨ।



ਦੁਨੀਆ ਵਿੱਚ ਸੱਪਾਂ ਦੀਆਂ ਕਈ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਇਸ ਵਿੱਚ ਕਈ ਸੱਪ ਬੇਹੱਦ ਜ਼ਹਿਰੀਲੇ ਹੁੰਦੇ ਹਨ। ਭਾਰਤ ਵਿੱਚ ਸਭ ਤੋਂ ਜ਼ਿਆਦਾ ਜ਼ਹਿਰੀਲਾ ਸੱਪ ਕਿੰਗ ਕੋਬਰਾ ਹੈ।



ਅਸੀਂ ਜਿਸ ਕਬੀਲੇ ਦੀ ਗੱਲ ਕਰ ਰਹੇ ਹਾਂ ਉਸ ਦਾ ਨਾਂਅ ਹੈ ਇਰੁਲਾ ਕਬੀਲਾ, ਇਹ ਭਾਰਤ ਦੇ ਤਾਮਿਲਨਾਡੂ ਇਲਾਕੇ ਵਿੱਚ ਰਹਿੰਦਾ ਹੈ।



ਇਰੁਲਾ ਕਬੀਲੇ ਦੇ ਲੋਕ ਸੱਪ ਦਾ ਜ਼ਹਿਰ ਕੱਢਣ ਦਾ ਕੰਮ ਕਰਦੇ ਹਨ ਫਿਰ ਇਸ ਜ਼ਹਿਰ ਨੂੰ ਵਿਗਿਆਨੀ ਵਰਤਦੇ ਹਨ ਜਿਸ ਤੋਂ ਦਵਾਈ ਬਣਦੀ ਹੈ।



ਤਾਮਿਲਨਾਡੂ ਵਿੱਚ ਰਹਿਣ ਵਾਲੇ ਇਸ ਕਬੀਲੇ ਦੇ ਲੋਕਾਂ ਦੀ ਗਿਣਤੀ 1 ਲੱਖ ਤੋਂ ਉੱਪਰ ਹੈ। ਪਹਿਲਾਂ ਜ਼ਿਆਦਾਤਰ ਲੋਕ ਸੱਪਾਂ ਦਾ ਜ਼ਹਿਰ ਕੱਢਣ ਦਾ ਕੰਮ ਕਰਦੇ ਸੀ ਪਰ ਹੁਣ ਬਹੁਤ ਲੋਕ ਹੋਰ ਕੰਮਾਂ ਵੱਲ ਵੀ ਧਿਆਨ ਦੇਣ ਲੱਗੇ ਹਨ।



ਸਾਲ 1978 ਵਿੱਚ ਇਰੁਲਾ ਸਨੇਕ ਕੈਚਰਜ਼ ਇੰਡਸਟ੍ਰੀਅਲ ਕੋਆਪਰੇਟਿਵ ਸੁਸਾਇਟੀ ਬਣੀ ਸੀ ਇਸ ਤੋਂ ਬਾਅਦ ਹੀ ਇਸ ਕਬੀਲੇ ਦੇ ਲੋਕ ਅਧਿਕਾਰਕ ਤੌਰ ਉੱਤੇ ਜ਼ਿਹਰ ਕੱਢਣ ਦਾ ਕੰਮ ਕਰ ਲੱਗੇ ਸੀ।



ਪਹਿਲਾਂ ਇਹ ਕੰਮ ਕਰਨ ਲਈ ਸਿਰਫ਼ 11 ਲੋਕ ਹੀ ਸੀ ਪਰ ਹੁਣ 350 ਤੋਂ ਵੱਧ ਲੋਕ ਇਹ ਕੰਮ ਕਰਦੇ ਹਨ।



ਸਭ ਤੋਂ ਵੱਡੀ ਗੱਲ ਇਹ ਹੈ ਕਿ 150 ਤੋਂ ਜ਼ਿਆਦਾ ਮਹਿਲਾਵਾਂ ਇਹ ਕੰਮ ਕਰਦੀਆਂ ਹਨ।