ਪੀਰੀਅਡਸ ਦੌਰਾਨ ਔਰਤ ਨੂੰ ਦਰਦ, ਥਕਾਵਟ, ਸੋਜ ਅਤੇ ਕੜਵੱਲ ਵਰਗੀਆਂ ਸਮੱਸਿਆਵਾਂ ਦਾ ਅਨੁਭਵ ਹੁੰਦਾ ਹੈ।

ਜੇਕਰ ਤੁਸੀਂ ਮਾਹਵਾਰੀ ਦੇ ਕੜਵੱਲ ਨੂੰ ਘੱਟ ਕਰਨਾ ਚਾਹੁੰਦੇ ਹੋ, ਤਾਂ ਚੰਗੀ ਜੀਵਨ ਸ਼ੈਲੀ ਅਤੇ ਚੰਗੀ ਖੁਰਾਕ ਦੀ ਪਾਲਣਾ ਕਰਨੀ ਪਵੇਗੀ।

ਜੇਕਰ ਤੁਸੀਂ ਚੰਗੀਆਂ ਅਤੇ ਪੌਸ਼ਟਿਕ ਚੀਜ਼ਾਂ ਦਾ ਸੇਵਨ ਕਰਦੇ ਹੋ, ਤਾਂ ਤੁਹਾਨੂੰ ਮਾਹਵਾਰੀ ਦੇ ਦਰਦ ਤੋਂ ਰਾਹਤ ਮਿਲੇਗੀ।

ਤੁਹਾਨੂੰ ਕੁਝ ਅਜਿਹੇ ਭੋਜਨਾਂ ਬਾਰੇ ਖਬਰਾਂ ਦੇ ਜ਼ਰੀਏ ਦੱਸਦੇ ਹਾਂ, ਜਿਨ੍ਹਾਂ ਨੂੰ ਤੁਸੀਂ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।

ਦਹੀ ਪ੍ਰੋਬਾਇਓਟਿਕਸ ਨਾਲ ਭਰਪੂਰ ਹੈ ਜੋ ਤੁਹਾਡੀ ਯੋਨੀ ਦੀ ਸਿਹਤ ਨੂੰ ਠੀਕ ਰੱਖਦਾ ਹੈ ਤੇ ਪੀਰੀਅਡਜ਼ ਦੇ ਦਿਨਾਂ ਨੂੰ ਨਿਰਵਿਘਨ ਰੱਖਦਾ ਹੈ।

ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਤੁਹਾਡੇ ਮਾਹਵਾਰੀ ਦੇ ਦੌਰਾਨ ਜ਼ਰੂਰੀ ਹੁੰਦਾ ਹੈ।

ਮਾਹਵਾਰੀ ਦੇ ਦੌਰਾਨ ਹੋਣ ਵਾਲੇ ਦਰਦ ਨੂੰ ਘੱਟ ਕਰਨ ਲਈ ਤੁਸੀਂ ਮੌਸਮੀ ਫਲਾਂ ਦਾ ਸੇਵਨ ਕਰ ਸਕਦੇ ਹੋ।

ਪੀਰੀਅਡਸ ਦੌਰਾਨ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਥਾਂ ਆਪਣੀ ਖੁਰਾਕ ਵਿੱਚ ਰਸਬੇਰੀ ਚਾਹ, ਪੁਦੀਨੇ ਦੀ ਚਾਹ ਜਾਂ ਹਰਬਲ ਚਾਹ ਸ਼ਾਮਲ ਕਰੋ।

ਸੁੱਕੇ ਮੇਵੇ ਪੀਰੀਅਡ ਪੇਨ ਘੱਟ ਕਰਨ ਵਿੱਚ ਪ੍ਰਭਾਵਸ਼ਾਲੀ ਹਨ। ਇਨ੍ਹਾਂ 'ਚ ਓਮੇਗਾ-3, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਪ੍ਰੋਟੀਨ ਪਾਏ ਜਾਂਦੇ ਹਨ।