ਸੁੱਕੇ ਮੇਵੇ ਸੁਪਰ ਫੂਡ ਦੀ ਸ਼੍ਰੇਣੀ 'ਚ ਆਉਂਦੇ ਹਨ। ਪਰ ਜੇਕਰ ਪਿਸਤਾ ਦੀ ਗੱਲ ਕਰੀਏ ਤਾਂ ਇਹ ਦਿਮਾਗ ਲਈ ਖਾਸ ਤੌਰ ‘ਤੇ ਫਾਇਦੇਮੰਦ ਹੁੰਦਾ ਹੈ।



ਪਿਸਤਾ 'ਚ ਅਮੀਨੋ ਐਸਿਡ, ਵਿਟਾਮਿਨ-ਏ, ਕੇ, ਸੀ, ਬੀ-6, ਵਿਟਾਮਿਨ ਈ, ਪ੍ਰੋਟੀਨ, ਕੈਲਸ਼ੀਅਮ, ਮੈਂਗਨੀਜ਼ ਅਤੇ ਫੋਲੇਟ ਹੁੰਦੇ ਹਨ।



ਇਹ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ ਅਤੇ ਨਵੇਂ ਸੈੱਲਾਂ ਦੇ ਨਿਰਮਾਣ ਵਿੱਚ ਵੀ ਮਦਦ ਕਰਦਾ ਹੈ।



ਪਿਸਤਾ ਦਿਮਾਗ ਅਤੇ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਇਸ ਨਾਲ ਅੱਖਾਂ ਅਤੇ ਦਿਮਾਗ ਦੀਆਂ ਨਸਾਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ।



ਐਂਟੀਆਕਸੀਡੈਂਟਸ ਤਣਾਅ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦੇ ਹਨ।



ਇਸ ਤੋਂ ਇਲਾਵਾ ਇਹ ਭੁੱਲਣ ਦੀ ਸਮੱਸਿਆ ਨੂੰ ਵੀ ਠੀਕ ਕਰਦਾ ਹੈ।



ਇਸ ‘ਚ ਪਾਏ ਜਾਣ ਵਾਲੇ ਓਮੇਗਾ-3 ਫੈਟੀ ਐਸਿਡ ਤੁਹਾਡੇ ਦਿਮਾਗ ਦੇ ਕੰਮ ਨੂੰ ਬਿਹਤਰ ਬਣਾਉਂਦੇ ਹਨ।



ਪਿਸਤਾ ਵਿੱਚ ਮੌਜੂਦ ਵਿਟਾਮਿਨ ਬੀ6 ਡੋਪਾਮਿਨ ਬਣਾਉਣ ਲਈ ਮਹੱਤਵਪੂਰਨ ਹੁੰਦਾ ਹੈ। ਜੋ ਇਕਾਗਰਤਾ ਵਿੱਚ ਸਹਾਇਤਾ ਕਰਦਾ ਹੈ। ਇਹ ਬੁਢਾਪੇ ਵਿੱਚ ਦਿਮਾਗ ਦੀ ਸਿਹਤ ਵਿੱਚ ਸੁਧਾਰ ਕਰ ਸਕਦਾ ਹੈ।