ਹਰ ਥਾਂ ਉੱਤੇ ਤੁਹਾਨੂੰ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਬਹੁਤ ਹੀ ਆਰਾਮ ਦੇ ਨਾਲ ਪਾਣੀ ਹਾਸਿਲ ਹੋ ਜਾਂਦਾ ਹੈ



ਅਸੀਂ ਵੀ ਝੱਟ ਹੀ ਪਲਾਸਟਿਕ ਦੀਆਂ ਬੋਤਲਾਂ ਵਾਲਾ ਪਾਣੀ ਪੀ ਲੈਂਦੇ ਹਾਂ। ਪਰ ਇਹ ਸਾਡੀ ਸਿਹਤ ਲਈ ਬਿਲਕੁਲ ਵੀ ਸਹੀ ਨਹੀਂ ਹੈ



ਸਾਡੇ ਘਰ ਤੇ ਦਫਤਰ ਵਿੱਚ ਹਰ ਜਗ੍ਹਾ ਪਾਣੀ ਦੀਆਂ ਬੋਤਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹਨਾਂ ਵਿਚੋਂ ਜ਼ਿਆਦਾਤਰ ਬੋਤਲਾਂ ਪਲਾਸਟਿਕ ਵਾਲੀਆਂ ਹੁੰਦੀਆਂ ਹਨ



ਇਨ੍ਹਾਂ ਪਲਾਸਟਿਕ ਦੀਆਂ ਬੋਤਲਾਂ ਨੂੰ ਬਣਾਉਣ ਲਈ ਪਲਾਸਟਿਕ ਪਾਊਡਰ ਯਾਨੀ ਮਾਈਕ੍ਰੋਪਲਾਸਟਿਕਸ ਦੀ ਵਰਤੋਂ ਕੀਤੀ ਜਾਂਦੀ ਹੈ



ਇਹ ਮਾਈਕ੍ਰੋਪਲਾਸਟਿਕ ਇੰਨੇ ਛੋਟੇ ਹੁੰਦੇ ਹਨ ਕਿ ਨੰਗੀ ਅੱਖ ਨਾਲ ਦੇਖਣਾ ਸੰਭਵ ਨਹੀਂ ਹੁੰਦਾ



5 ਮਿਲੀਮੀਟਰ ਤੋਂ ਘੱਟ ਆਕਾਰ ਦੇ ਛੋਟੇ ਕਣ ਹੁੰਦੇ ਨੇ, ਜੋ ਸਾਡੇ ਪਾਣੀ ਵਿੱਚ ਘੁਲ ਜਾਂਦੇ ਹਨ



ਪਲਾਸਟਿਕ ਦੀਆਂ ਬੋਤਲਾਂ ਪਾਣੀ ਵਿੱਚ ਘੁਲਣ ਵਾਲੇ ਇਨ੍ਹਾਂ ਮਾਈਕ੍ਰੋਪਲਾਸਟਿਕਸ ਨੂੰ ਛੱਡਦੀਆਂ ਰਹਿੰਦੀਆਂ ਹਨ, ਇਸ ਪਾਣੀ ਦੀ ਵਰਤੋਂ ਸਿਹਤ ਲਈ ਘਾਤਕ ਹੈ



ਇਨ੍ਹਾਂ ਮਾਈਕ੍ਰੋਪਲਾਸਟਿਕਸ ਦੇ ਨਾਲ-ਨਾਲ ਇਹ ਬੋਤਲਾਂ ਕਈ ਤਰ੍ਹਾਂ ਦੇ ਕੈਮੀਕਲ ਵੀ ਛੱਡਦੀਆਂ ਹਨ



ਜਿਸ ਕਾਰਨ ਚਮੜੀ ਨਾਲ ਸਬੰਧਤ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ



ਇਨਸੁਲਿਨ ਪ੍ਰਤੀਰੋਧ, ਭਾਰ ਵਧਣਾ, ਬਾਂਝਪਨ, ਚਮੜੀ ਦਾ ਕੈਂਸਰ, ਤਣਾਅ ਵਰਗੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ



ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਅਸੀਂ ਪਲਾਸਟਿਕ ਦੀ ਬਜਾਏ ਸਟੇਨਲੈਸ ਸਟੀਲ, ਕੱਚ ਅਤੇ ਬੀਪੀਏ ਮੁਕਤ ਪਲਾਸਟਿਕ ਦੀਆਂ ਬਣੀਆਂ ਬੋਤਲਾਂ ਦੀ ਵਰਤੋਂ ਕਰ ਸਕਦੇ ਹਾਂ