ਨਾਮੀਬੀਆ ਤੋਂ ਆਏ 8 ਚੀਤਿਆਂ ਵਿੱਚੋਂ 5 ਮਾਦਾ ਅਤੇ 3 ਨਰ ਹਨ। ਮਾਦਾ ਚੀਤਿਆਂ ਦੀ ਉਮਰ 2 ਤੋਂ 5 ਸਾਲ ਦੇ ਵਿਚਕਾਰ ਹੁੰਦੀ ਹੈ ਜਦੋਂ ਕਿ ਨਰ ਚੀਤਿਆਂ ਦੀ ਉਮਰ 4.5 ਤੋਂ 5.5 ਸਾਲ ਦੇ ਵਿਚਕਾਰ ਹੁੰਦੀ ਹੈ।
ਇਨ੍ਹਾਂ ਚੀਤਿਆਂ ਨੂੰ ਕੁਆਰੰਟੀਨ ਪੀਰੀਅਡ ਵਿੱਚ ਇੱਕ ਮਹੀਨੇ ਤੱਕ ਰੱਖਿਆ ਜਾਵੇਗਾ ਅਤੇ ਇਸ ਦੌਰਾਨ 2-3 ਦਿਨਾਂ ਵਿੱਚ 2-3 ਕਿਲੋ ਮੀਟ ਇਨ੍ਹਾਂ ਨੂੰ ਖਾਣ ਲਈ ਦਿੱਤਾ ਜਾਵੇਗਾ।
ਚੀਤਿਆਂ ਲਈ 25 ਵਰਗ ਕਿਲੋਮੀਟਰ ਦਾ ਵਿਸ਼ੇਸ਼ ਸਰਕਲ ਬਣਾਇਆ ਗਿਆ ਹੈ। ਦੱਖਣੀ ਅਫਰੀਕਾ ਦੀ ਸਰਕਾਰ ਅਤੇ ਜੰਗਲੀ ਜੀਵ ਮਾਹਿਰ ਉਨ੍ਹਾਂ 'ਤੇ ਨਜ਼ਰ ਰੱਖਣ ਲਈ ਕੰਮ ਕਰਨਗੇ।