ਨੋਇਡਾ ਸੁਪਰਟੈਕ ਦੇ ਟਵਿਨ ਟਾਵਰ ਨੂੰ ਐਤਵਾਰ ਨੂੰ ਢਾਹ ਦਿੱਤਾ ਗਿਆ ਵੱਡੀ ਇਮਾਰਤ ਤਾਸ਼ ਦੇ ਪੱਤਿਆ ਵਾਂਗ ਢਹਿ ਗਈ ਨੋਇਡਾ 'ਚ ਗੈਰ-ਕਾਨੂੰਨੀ ਤੌਰ 'ਤੇ ਬਣੇ ਇਨ੍ਹਾਂ ਟਵਿਨ ਟਾਵਰਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਅੱਜ ਢਾਹ ਦਿੱਤਾ ਗਿਆ ਟਾਵਰ ਨੂੰ ਢਾਹੁਣ ਤੋਂ ਪਹਿਲਾਂ ਸਥਾਨਕ ਪ੍ਰਸ਼ਾਸਨ ਨੇ ਆਸ-ਪਾਸ ਦੇ ਲੋਕਾਂ ਤੋਂ ਆਪਣੇ ਘਰ ਖਾਲੀ ਕਰਵਾ ਲਏ ਸਨ ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਕਈ ਸੌ ਮੀਟਰ ਦੂਰ ਇਮਾਰਤ 'ਤੇ ਖੜ੍ਹੇ ਲੋਕਾਂ ਨੇ ਵੀ ਜ਼ਮੀਨ ਦੀ ਕੰਬਣੀ ਮਹਿਸੂਸ ਕੀਤੀ ਆਸ-ਪਾਸ ਦੀ ਏਟੀਐਸ ਸੁਸਾਇਟੀ ਦੀ ਚਾਰਦੀਵਾਰੀ ਵੀ ਨੁਕਸਾਨੀ ਗਈ ਹੈ ਨੇੜਲੇ ਦਰੱਖਤਾਂ ਦਾ ਵੀ ਹੋਇਆ ਨੁਕਸਾਨ