Vadda Grewal Accident: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਹਾਲਾਂਕਿ ਇੱਕ ਬਹੁਤ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦਰਅਸਲ, ਮਸ਼ਹੂਰ ਪੰਜਾਬੀ ਗਾਇਕ ਅਤੇ ਲੇਖਕ ਵੱਡਾ ਗਰੇਵਾਲ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਨੇ ਇਸਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓ ਸ਼ੇਅਰ ਕਰ ਦਿੱਤੀ ਹੈ। ਕਲਾਕਾਰ ਨੇ ਵੀਡੀਓ ਵਿੱਚ ਆਪਣੇ ਨਾਲ-ਨਾਲ ਆਪਣੇ ਸਾਥੀ ਦਾ ਵੀ ਹਾਲ ਦਿਖਾਇਆ। ਇਸਦੇ ਨਾਲ ਹੀ ਇੱਕ ਸਾਈਡ ਉਨ੍ਹਾਂ ਦੀ ਟਰੱਕ ਨਾਲ ਕਾਰ ਦੀ ਟੱਕਰ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਜੱਟ ਐਂਡ ਜੁਲੀਅਟ 3 ਦੇਖਣ ਚੱਲੇ ਸੀ, ਖੁਸ਼ੀ-ਖੁਸ਼ੀ ਬੱਸ ਫਿਰ ਹੋਗੀ ਘਟਨਾ, ਜਿਸਦਾ ਡਰ ਸੀ। @diljitdosanjh ਜੀ ਕਮੈਂਟ ਕਰਨਗੇ ਵੀਡੀਓ ਹੇਠਾਂ ਸਾਨੂੰ ਹੌਸਲਾ ਮਿਲੂ... ਪਲੀਜ਼ @neerubajwaਜੀ ਨੂੰ ਵੀ ਕਮੈਂਟ ਕਰਨਾ ਚਾਹੀਦਾ ਸਾਡੇ ਪਿੰਡ ਵਾਲਿਆਂ ਦੇ ਹੌਸਲੇ ਬੁਲੰਦ ਕਰਨ ਲਈ... ਪਲੀਡ਼ ਕਮੈਂਟ ਕਰਿਓ ਜ਼ਰੂਰ ਹੌਸਲਾ ਹੀ ਹੁੰਦਾ... @chachachittidaariwala @vaddagrewal #vaddagrewal #diljitdosanjh... ਪੰਜਾਬੀ ਗਾਇਕ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਦੁੱਖ ਜ਼ਾਹਿਰ ਕਰ ਰਹੇ ਹਨ। ਉਨ੍ਹਾਂ ਦੀ ਪ੍ਰਤੀਕਿਰਿਆ ਨਾਲ ਕਮੈਂਟ ਬਾੱਕਸ ਵੀ ਭਰਿਆ ਹੋਇਆ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬੱਚ ਗਿਆ ਸ਼ੁਕਰ ਆ ਰੱਬ ਦਾ... ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਮੈਂ ਵੇਖੀ ਸੀ ਤੁਹਾਡੀ ਕਾਰ ਸੋਰੀ ਪਾਜ਼ੀ ਮੈਂ ਰੁਕਿਆ ਨਹੀਂ... ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, ਮਾੜੇ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਭਰਾ, ਧਿਆਨ ਨਾਲ... ਵਰਕਫਰੰਟ ਦੀ ਗੱਲ ਕਰਿਏ ਤਾਂ ਗਾਇਕ ਵੱਡਾ ਗਰੇਵਾਲ ਆਪਣੇ ਗੀਤਾਂ ਰਾਹੀਂ ਪੰਜਾਬੀਆਂ ਦੇ ਦਿਲਾਂ ਉੱਪਰ ਰਾਜ਼ ਕਰਦੇ ਹਨ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਕਲਾਕਾਰ ਨੂੰ ਅਕਸਰ ਫੈਨਜ਼ ਵਿਚਾਲੇ ਐਕਟਿਵ ਵੇਖਿਆ ਜਾਂਦਾ ਹੈ।