Afsana Khan: ਪੰਜਾਬੀ ਗਾਇਕਾ ਅਫਸਾਨਾ ਖਾਨ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੇ ਸੁਰੀਲੀ ਆਵਾਜ਼ ਦੇ ਦਮ ਤੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਵੱਖਰੀ ਪਛਾਣ ਕਾਇਮ ਕੀਤੀ ਹੈ।



ਪੰਜਾਬੀ ਦੇ ਨਾਲ-ਨਾਲ ਅਫਸਾਨਾ ਨੇ ਹਿੰਦੀ ਸੰਗੀਤ ਜਗਤ ਵਿੱਚ ਵੀ ਮੱਲਾਂ ਮਾਰੀਆਂ ਹਨ। ਅਫਸਾਨਾ ਖਾਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉੱਪਰ ਛਾਈ ਹੋਈ ਹੈ।



ਇਸਦੀ ਵਜ੍ਹਾ ਉਨ੍ਹਾਂ ਵੱਲੋਂ ਹਾਲ ਹੀ ਵਿੱਚ ਸ਼ੇਅਰ ਕੀਤੀਆਂ ਤਸਵੀਰਾਂ ਅਤੇ ਵੀਡੀਓ ਹਨ, ਜਿਨ੍ਹਾਂ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਨ੍ਹਾਂ ਤਸਵੀਰਾਂ ਵਿੱਚ ਅਫਸਾਨਾ ਦਾ ਲੁੱਕ ਕੁਝ ਲੋਕਾਂ ਨੂੰ ਪਸੰਦ ਆ ਰਿਹਾ ਅਤੇ ਕੁਝ ਨਾ ਪਸੰਦ ਕਰ ਰਹੇ ਹਨ।



ਦਰਅਸਲ, ਹਾਲ ਹੀ ਵਿੱਚ ਅਫਸਾਨਾ ਖਾਨ ਈਦ ਮੌਕੇ ਵੱਖਰੇ ਅੰਦਾਜ਼ ਵਿੱਚ ਨਜ਼ਰ ਆਈ। ਇਸ ਦੌਰਾਨ ਗਾਇਕਾ ਨੂੰ ਗੋਲਡ ਨਾਲ ਲੱਦੇ ਹੋਏ ਵੇਖਿਆ ਗਿਆ।



ਉਨ੍ਹਾਂ ਨੇ ਗਲ੍ਹੇ ਵਿੱਚ ਕਈ ਗੋਲਡ ਚੇਨ ਪਾਏ ਹੋਏ ਵੇਖਿਆ ਗਿਆ। ਜਿੱਥੇ ਕਈ ਪ੍ਰਸ਼ੰਸਕਾਂ ਨੇ ਅਫਸਾਨਾ ਦੀ ਤਾਰੀਫ ਕੀਤੀ, ਉੱਥੇ ਹੀ ਕਈਆਂ ਨੇ ਗਾਇਕਾ ਨੂੰ ਰੱਜ ਕੇ ਟ੍ਰੋਲ ਕੀਤਾ।



ਅਫਸਾਨਾ ਖਾਨ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਅਤੇ ਵੀਡੀਓ ਉੱਪਰ ਯੂਜ਼ਰ ਵੱਲੋਂ ਰੱਜ ਕੇ ਕਮੈਂਟ ਕੀਤੇ ਜਾ ਰਹੇ ਹਨ।



ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਗੁੱਜਰਾਂ ਦੀ ਝੋਟੀ ਖੁੱਲ੍ਹਗੀ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਕਿੰਨੀ ਭੈੜੀ ਲਗਦੀ ਆ😂..



ਜਦਕਿ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ ਕਾਲੀ ਤੋਕੜ ਮੱਝ... ਇਸਦੇ ਨਾਲ ਹੀ ਇੱਕ ਹੋਰ ਨੇ ਲਿਖਿਆ, ਫੀਮੇਲ ਵਰਜ਼ਨ ਆਫ ਬੱਪੀ ਲਹਿਰੀ... ਇਸਦੇ ਨਾਲ ਹੀ ਇੱਕ ਹੋਰ ਨੇ ਲਿਖਦੇ ਹੋਏ ਕਿਹਾ ਭੈਣ ਤੂੰ ਗਲ੍ਹੇ ਵਿੱਚ ਸੰਗਲ ਕਿਉਂ ਪਾਇਆ।



ਦੱਸ ਦੇਈਏ ਕਿ ਹਾਲ ਹੀ ਵਿੱਚ ਅਫਸਾਨਾ ਖਾਨ ਅਨਮੋਲ ਗਗਨ ਮਾਨ ਦੇ ਵਿਆਹ ਵਿੱਚ ਸ਼ਾਮਲ ਹੋਈ। ਇਸਦੀਆਂ ਕਈ ਖੂਬਸੂਰਤ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋਈਆਂ।



ਇਸ ਦੌਰਾਨ ਗਾਇਕਾ ਨੇ ਅਨਮੋਲ ਗਗਨ ਮਾਨ ਦੇ ਵਿਆਹ ਵਿੱਚ ਆਪਣੀ ਗਾਇਕੀ ਦਾ ਜਲਵਾ ਵੀ ਵਿਖਾਇਆ। ਜਿੱਥੇ ਗਾਇਕਾ ਦੇ ਇਸ ਵਿਆਹ ਵਿਚ ਸ਼ਾਮਲ ਹੋਣ ਤੇ ਕੁਝ ਲੋਕਾਂ ਨੇ ਟ੍ਰੋਲ ਕੀਤਾ ਉੱਥੇ ਹੀ ਕਈਆਂ ਨੂੰ ਇਹ ਪਸੰਦ ਵੀ ਆਇਆ।