Gurmail Kaur-Amarjot Kaur: ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਦੂਜੀ ਪਤਨੀ ਅਮਰਜੋਤ ਕੌਰ ਨੂੰ ਲੈ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ।



ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਸਟਾਰਰ ਫਿਲਮ ਚਮਕੀਲਾ ਰਿਲੀਜ਼ ਹੋਣ ਤੋਂ ਬਾਅਦ ਮਰਹੂਮ ਗਾਇਕਾਂ ਦੀ ਜ਼ਿੰਦਗੀ ਦੇ ਕਈ ਰਾਜ਼ ਖੁੱਲ੍ਹ ਕੇ ਸਾਹਮਣੇ ਆਏ ਹਨ।



ਇਸ ਵਿਚਾਲੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਪਹਿਲੀ ਪਤਨੀ ਗੁਰਮੇਲ ਕੌਰ ਵੀ ਸਾਹਮਣੇ ਆਈ ਹੈ। ਉਨ੍ਹਾਂ ਦੇ ਕਈ ਇੰਟਰਵਿਊ ਕਲਿੱਪ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੇ ਹਨ।



ਇਸ ਵਿਚਾਲੇ ਉਨ੍ਹਾਂ ਦਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਵੇਖਣ ਤੋਂ ਬਾਅਦ ਤੁਸੀ ਵੀ ਹੈਰਾਨ ਰਹਿ ਜਾਓਗੇ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ ਆਓ ਜਾਣਦੇ ਹਾਂ...



ਗੁਰਮੇਲ ਕੌਰ ਨੇ ਆਪਣੇ ਅਤੇ ਅਮਰਜੋਤ ਦੇ ਰਿਸ਼ਤੇ ਬਾਰੇ ਗੱਲ ਕੀਤੀ ਹੈ।



ਇਸ ਵਿੱਚ ਉਨ੍ਹਾਂ ਦੱਸਿਆ ਕਿ ਸਾਡੇ ਵਿਚਾਲੇ ਅਜਿਹਾ ਕੋਈ ਲੜ੍ਹਾਈ-ਝਗੜੇ ਵਾਲਾ ਰਿਸ਼ਤਾ ਨਹੀਂ ਸੀ। ਅਸੀ ਇੱਕੋ ਘਰ ਵਿੱਚ ਆਪਦਾ ਵਧਿਆ ਰੱਲ ਮਿਲ ਕੇ ਰਹਿੰਦੀਆਂ ਸੀ।



ਕੋਈ ਅਜਿਹੀ ਗੱਲ ਨਹੀਂ ਸੀ, ਜੇਕਰ ਉਹ ਸਬਜ਼ੀ ਬਣਾਉਂਦੀ ਸੀ, ਤਾਂ ਮੈਂ ਰੋਟੀਆਂ ਬਣਾਉਂਦੀ ਸੀ। ਵੈਸੇ ਉਹ ਨੂੰ ਇੰਨੀ ਰੋਟੀ ਬਣਾਉਣੀ ਆਉਂਦੀ ਨਹੀਂ ਸੀ...



ਵਿਆਹ ਵੀ ਹੋਇਆ ਕਦੇ ਇਹ ਨਹੀਂ ਲੱਗਿਆ ਕਿ ਅਸੀ ਵੱਖਰੇ ਆ, ਇਸਦੇ ਨਾਲ ਹੀ ਇੱਕੋ ਜਿਹੀਆਂ ਚੀਜ਼ਾਂ ਲਿਆ ਕੇ ਉਨ੍ਹਾਂ ਦੇ ਡੈਡੀ ਨੇ ਦੇਣੀਆਂ...



ਦੱਸ ਦੇਈਏ ਕਿ ਹਾਲ ਹੀ ਵਿੱਚ 12 ਅਪ੍ਰੈਲ ਨੂੰ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਸਟਾਰਰ ਫਿਲਮ ਚਮਕੀਲਾ ਰਿਲੀਜ਼ ਹੋਈ ਹੈ।



ਇਸ ਫਿਲਮ ਵਿੱਚ ਦਿਲਜੀਤ ਅਮਰ ਸਿੰਘ ਚਮਕੀਲਾ ਅਤੇ ਪਰੀ ਅਮਰਜੋਤ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਈ। ਇਸ ਫਿਲਮ ਨੂੰ ਬਾਲੀਵੁੱਡ ਨਿਰਦੇਸ਼ਕ ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਿਤ ਕੀਤਾ ਗਿਆ।



ਜਿਸ ਨੂੰ ਨਾ ਸਿਰਫ ਪ੍ਰਸ਼ੰਸਕਾਂ ਬਲਕਿ ਫਿਲਮੀ ਸਿਤਾਰਿਆਂ ਵੱਲੋਂ ਵੀ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ।



Thanks for Reading. UP NEXT

ਸੋਨਮ ਬਾਜਵਾ ਦੀ ਸਾਦਗੀ ਦਾ ਇੰਟਰਨੈੱਟ 'ਤੇ ਜਲਵਾ...

View next story