Shehnaaz Gill-Elvish Yadav: ਐਲਵਿਸ਼ ਯਾਦਵ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਬਿੱਗ ਬੌਸ OTT 2 ਜਿੱਤਣ ਤੋਂ ਲੈ ਕੇ ਸੱਪਾਂ ਦੇ ਜ਼ਹਿਰ ਦੀ ਖਰੀਦੋ-ਫਰੋਖਤ ਦੇ ਮਾਮਲੇ 'ਚ ਗ੍ਰਿਫਤਾਰ ਹੋਣ ਤੱਕ ਐਲਵਿਸ਼ ਹਰ ਰੋਜ਼ ਸੁਰਖੀਆਂ 'ਚ ਰਿਹਾ ਹੈ।



ਪਰ ਇਸ ਸਾਰੇ ਸਕੈਂਡਲ ਦੇ ਬਾਵਜੂਦ ਐਲਵਿਸ਼ ਦੀ ਫੈਨ ਫਾਲੋਇੰਗ ਘੱਟ ਨਹੀਂ ਹੋਈ ਹੈ। ਹਾਲ ਹੀ 'ਚ ਇਕ ਵਾਰ ਫਿਰ ਐਲਵਿਸ਼ ਚਰਚਾ 'ਚ ਆ ਗਿਆ ਹੈ।



ਹਾਲ ਹੀ 'ਚ ਸ਼ਹਿਨਾਜ਼ ਗਿੱਲ ਦੇ ਨਾਲ ਐਲਵਿਸ਼ ਵੀਡੀਓ 'ਚ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ।



ਸ਼ਹਿਨਾਜ਼ ਨੇ ਐਲਵਿਸ਼ ਨੂੰ ਟੈਗ ਕਰਦੇ ਹੋਏ ਆਪਣੇ ਗੀਤ 'ਧੁੱਪ ਲਗਦੀ' ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸ਼ਹਿਨਾਜ਼-ਐਲਵੀਸ਼ ਕਾਲੇ ਰੰਗ ਦੇ ਆਊਟਫਿਟਸ 'ਚ ਟਵਿਨ ਕਰਦੇ ਨਜ਼ਰ ਆ ਰਹੇ ਹਨ।



ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਇਕ-ਦੂਜੇ ਦੀਆ ਅੱਖਾਂ ਵਿੱਚ ਡੂੱਬੇ ਨਜ਼ਰ ਆ ਰਹੇ ਹਨ, ਪ੍ਰਸ਼ੰਸਕ ਵੀ ਉਨ੍ਹਾਂ ਦੀ ਜ਼ਬਰਦਸਤ ਕੈਮਿਸਟਰੀ ਨੂੰ ਪਸੰਦ ਕਰ ਰਹੇ ਹਨ।



ਦੱਸ ਦੇਈਏ ਕਿ 'ਧੁੱਪ ਲਗਦੀ' ਗੀਤ ਨੂੰ ਸ਼ਹਿਨਾਜ਼ ਗਿੱਲ ਨੇ ਗਾਇਆ ਹੈ। ਇਸ ਗੀਤ 'ਚ ਸ਼ਹਿਨਾਜ਼ ਅਦਾਕਾਰ ਸੰਨੀ ਸਿੰਘ ਨਾਲ ਨਜ਼ਰ ਆਈ।



ਪਰ ਪ੍ਰਸ਼ੰਸਕ ਸ਼ਹਿਨਾਜ਼ ਗਿੱਲ ਨੂੰ ਐਲਵਿਸ਼ ਨਾਲ ਜ਼ਿਆਦਾ ਪਸੰਦ ਕਰ ਰਹੇ ਹਨ।



ਵੀਡੀਓ 'ਚ ਸ਼ਹਿਨਾਜ਼ ਅਤੇ ਐਲਵਿਸ਼ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਨਾਲ ਹੀ, ਉਨ੍ਹਾਂ ਦੇ ਪਿੱਛੇ ਡੁੱਬਦਾ ਸੂਰਜ ਇਸ ਵੀਡੀਓ ਨੂੰ ਹੋਰ ਖਾਸ ਬਣਾ ਰਿਹਾ ਹੈ।



ਇਸ ਤੋਂ ਪਹਿਲਾਂ ਵੀ ਸ਼ਹਿਨਾਜ਼ ਗਿੱਲ ਅਤੇ ਐਲਵਿਸ਼ ਯਾਦਵ ਨੂੰ ਇਕੱਠੇ ਸਪਾਟ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਨੂੰ ਇਕੱਠੇ ਦੇਖ ਕੇ ਹਰ ਕੋਈ ਥੋੜ੍ਹਾ ਹੈਰਾਨ ਹੋਇਆ।



ਦੋਵਾਂ ਦਾ ਇਕੱਠੇ ਪਾਰਟੀ ਕਰਨ ਦਾ ਵੀਡੀਓ ਵਾਇਰਲ ਹੋਇਆ ਸੀ। ਇਸ ਜੋੜੀ ਦੀ ਨੇੜਤਾ ਨੂੰ ਦੇਖ ਕੇ ਕਈ ਲੋਕਾਂ ਨੇ ਸ਼ਹਿਨਾਜ਼ ਗਿੱਲ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।