DIljit Dosanjh: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੀ ਅਦਾਕਾਰੀ, ਗਾਇਕੀ ਤੋਂ ਇਲਾਵਾ ਸਟਾਈਲਿਸ਼ ਅੰਦਾਜ਼ ਅਤੇ ਮਸਤੀ ਭਰੇ ਮਜ਼ਾਕੀਆ ਸੁਭਾਅ ਲਈ ਵੀ ਜਾਣੇ ਜਾਂਦੇ ਹਨ। ਉਹ ਆਪਣੇ ਹਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਮਨ ਮੋਹਦੇ ਹੋਏ ਵਿਖਾਈ ਦਿੰਦੇ ਹਨ। ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦਾ ਹੈ। ਦੋਸਾਂਝਾਵਾਲੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਈ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦਰਅਸਲ, ਦਿਲਜੀਤ ਇਨ੍ਹਾਂ ਤਸਵੀਰਾਂ ਵਿੱਚ ਰੈੱਡ ਪੱਗ ਦੇ ਨਾਲ ਬਲੈਕ ਕੁੜਤੇ-ਪਜ਼ਾਮੇ 'ਚ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਲੁੱਕ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰ ਦਿਲਜੀਤ ਨੇ ਕੈਪਸ਼ਨ ਵਿੱਚ ਲਿਖਿਆ, ਮੁੰਬਈ ਸ਼ਹਿਰ, ਸਾਲ 24... ਕਲਾਕਾਰ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਦਿਲਜੀਤ ਦੀ ਲੁੱਕ ਦੀ ਤਾਰੀਫ ਕਰਦੇ ਹੋਏ ਲਿਖਿਆ, ਕਾਲਾ ਕਾਲਾ ਸੂਟ ਨਾਲ ਲਾਲ ਪੱਗ ਨੀ, ਵਿੱਚੋਂ ਚਿੱਟਾ-ਚਿੱਟਾ ਮੁੰਡਾ ਗਲੋਅ ਕਰਦਾ... ਦੱਸ ਦੇਈਏ ਕਿ ਦਿਲਜੀਤ ਅਤੇ ਪਰਿਣੀਤੀ ਦੀ ਫਿਲਮ ਅਮਰ ਸਿੰਘ ਚਮਕੀਲਾ ਕੱਲ੍ਹ ਯਾਨੀ 12 ਅਪ੍ਰੈਲ ਨੂੰ ਸਿਨੇਮਾਂਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫਿਲਮ ਦਾ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਇਲ਼ਾਵਾ ਦਿਲਜੀਤ ਦੋਸਾਂਝ ਫਿਲਮ ਰੰਨਾ 'ਚ ਧੰਨਾ ਅਤੇ ਜੱਟ ਐਂਡ ਜੁਲੀਅਟ 3 ਵਿੱਚ ਵੀ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਉਣਗੇ।