Ammy Virk-Anjali Arora: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ਸੋਡਾ ਵਾਟਰ ਨੂੰ ਲੈ ਸੁਰਖੀਆਂ ਵਿੱਚ ਹਨ। ਇਸ ਗਾਣੇ ਵਿੱਚ ਐਮੀ ਵਿਰਕ ਨਾਲ ਕੱਚਾ ਬਦਾਮ ਗਰਲ ਅੰਜਲੀ ਅਰੋੜਾ ਨੂੰ ਹੌਟ ਅੰਦਾਜ਼ ਵਿੱਚ ਵੇਖਿਆ ਜਾ ਸਕਦਾ ਹੈ। ਪਰ ਪੰਜਾਬੀ ਗਾਇਕ ਨਾਲ ਕੱਚਾ ਬਦਾਮ ਗਰਲ ਨੂੰ ਵੇਖ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ। ਦੱਸ ਦੇਈਏ ਕਿ ਐਮੀ ਦਾ ਗੀਤ ਸੋਡਾ ਵਾਟਰ ਸੁਰਖੀਆਂ ਵਿੱਚ ਹੈ। ਇਸ ਵਿੱਚ ਅੰਜਲੀ ਅਰੋੜਾ ਨਜ਼ਰ ਆ ਰਹੀ ਹੈ। ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਈ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਐਮੀ ਨੇ ਕੈਪਸ਼ਨ ਵਿੱਚ ਲਿਖਿਆ ਫੋਟੋ ਇਕੱਠਿਆਂ ਦੀ ਖਿੱਚਵਾਂਗੇ, ਅੱਖੀਆਂ ਤੇ ਲਾ ਕੇ ਫੈਂਡੀ #sodawater #ammyvirk #anjaliarora #anjalians... ਪੰਜਾਬੀ ਗਾਇਕ ਦੀਆਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਭਾਈ ਮੈਂ ਅਨਫਾਲੋ ਕਰ ਦੇਵਾਂਗਾ, ਜੇਕਰ ਇਹ ਸਭ ਵੇਖਣਾ ਪਿਆ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ, ਐਮੀ ਭਾਈ ਅਜਿਹੀ ਵੀ ਕੀ ਮਜ਼ਬੂਰੀ ਸੀ... ਦੱਸ ਦੇਈਏ ਕਿ 'ਕੱਚਾ ਬਦਾਮ ਗਰਲ' ਅੰਜਲੀ ਅਰੋੜਾ ਨਾਲ ਗੀਤ ਸੋਡਾ ਵਾਟਰ ਕਰਨ ਤੋਂ ਬਾਅਦ ਪੰਜਾਬੀ ਗਾਇਕ ਐਮੀ ਵਿਰਕ ਟ੍ਰੋਲਰਸ ਦੇ ਨਿਸ਼ਾਨੇ ਤੇ ਆ ਗਏ ਹਨ। ਐਮੀ ਵਿਰਕ ਦਾ ਇਹ ਅੰਦਾਜ਼ ਕਈ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ। ਅੰਜਲੀ ਅਰੋੜਾ ਦੇ ਚਲਦਿਆਂ ਗਾਇਕ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।