Sharry Mann With Daughter: ਪੰਜਾਬੀ ਗਾਇਕ ਸ਼ੈਰੀ ਮਾਨ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹਨ, ਜੋ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹੇ। ਹਾਲਾਂਕਿ ਕਲਾਕਾਰ ਵੱਲੋਂ ਆਪਣੇ ਪਰਿਵਾਰ ਨਾਲ ਕਦੇਂ ਕਦਾਈ ਸੋਸ਼ਲ ਮੀਡੀਆ ਹੈਂਡਲ ਉੱਪਰ ਤਸੀਵਰਾਂ ਸ਼ੇਅਰ ਕੀਤੀਆਂ ਜਾਂਦੀਆਂ ਹਨ। ਇਸ ਵਿਚਾਲੇ ਸ਼ੈਰੀ ਨੇ ਪ੍ਰਸ਼ੰਸਕਾਂ ਨੂੰ ਘਰ ਦੇ ਖਾਸ ਮੈਂਬਰ ਦੇ ਰੂ-ਬ-ਰੂ ਕਰਵਾਇਆ ਹੈ। ਦਰਅਸਲ, ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਉਹ ਇੱਕ ਛੋਟੀ ਬੱਚੀ ਨਾਲ ਵਿਖਾਈ ਦੇ ਰਹੇ ਹਨ। ਇਸ ਵੀਡੀਓ ਉੱਪਰ ਫੈਨਜ਼ ਵੱਲੋਂ ਲਗਾਤਾਰ ਕਮੈਂਟ ਕਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਦਰਅਸਲ, ਸ਼ੈਰੀ ਮਾਨ ਨੇ ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ਭਾਗਾਂ ਵਾਲਾ ਮਹਿਸੂਸ ਕਰ ਰਿਹਾ ਹਾਂ...… ਚਿੜੀਆਂ ਮੁੜ੍ਹ ਆਈਆਂ ❤️... ਕਲਾਕਾਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਕਮੈਂਟ ਕਰ ਲਗਾਤਾਰ ਵਧਾਈ ਦੇ ਰਹੇ ਹਨ। ਉਨ੍ਹਾਂ ਦੇ ਕਮੈਂਟ ਤੋਂ ਇਹ ਸਾਫ ਹੋ ਗਿਆ ਹੈ ਕਿ ਸ਼ੈਰੀ ਨੇ ਆਪਣੇ ਘਰ ਨੰਨ੍ਹੀ ਪਰੀ ਦਾ ਸਵਾਗਤ ਕੀਤਾ ਹੈ। ਇਸ ਉੱਪਰ ਪ੍ਰਸ਼ੰਸਕ ਕਮੈਂਟ ਕਰ ਵਧਾਈ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, 'ਧੀ ਦੇ ਰੂਪ 'ਚ ਮਾਂ ਵਾਪਸ ਆਈ', ਜਦਕਿ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਤੁਹਾਡੀ ਮਾਂ ਵਾਪਸ ਆ ਗਈ। ਦੱਸ ਦੇਈਏ ਕਿ ਕਲਾਕਾਰ ਵੱਲੋਂ ਆਪਣੀ ਧੀ ਦੀ ਝਲਕ ਹੀ ਦਿਖਾਈ ਗਈ ਹੈ, ਹਾਲਾਂਕਿ ਉਸਦਾ ਚਿਹਰਾ ਰਿਵੀਲ ਨਹੀਂ ਕੀਤਾ ਹੈ। ਕਲਾਕਾਰ ਦੀ ਇਸ ਖੁਸ਼ੀ ਵਿੱਚ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਸ਼ਾਮਲ ਹੋ ਰਹੇ ਹਨ। ਵਰਕਫਰੰਟ ਦੀ ਗੱਲ ਕਰਿਏ ਤਾਂ ਸ਼ੈਰੀ ਮਾਨ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਆਪਣੀ ਗਾਇਕੀ ਦੇ ਸ਼ੁਰੂਆਤੀ ਦੌਰ ਵਿੱਚ ਕਈ ਸੁਪਰਹਿੱਟ ਗੀਤ ਪੇਸ਼ ਕੀਤੇ। ਉਨ੍ਹਾਂ 2 ਦਹਾਕਿਆਂ ਤੱਕ ਪੰਜਾਬੀ ਇੰਡਸਟਰੀ ;ਤੇ ਰਾਜ ਕੀਤਾ ਹੈ। ਕਲਾਕਾਰ ਦੀ ਪਹਿਲੀ ਐਲਬਮ 'ਯਾਰ ਅਣਮੁੱਲੇ' ਨੇ ਉਸ ਨੂੰ ਸਟਾਰ ਬਣਾ ਦਿੱਤਾ ਸੀ। ਇਹੀ ਨਹੀਂ ਉਹ ਪੰਜਾਬੀ ਇੰਡਸਟਰੀ ਦੇ ਸਭ ਤੋਂ ਅਮੀਰ ਗਾਇਕਾਂ ਵਿੱਚੋਂ ਵੀ ਹੈ।