Mankirt Aulakh reply trollers: ਪੰਜਾਬੀ ਗਾਇਕ ਮਨਕੀਰਤ ਔਲਖ ਆਪਣੀ ਨਿੱਜ਼ੀ ਅਤੇ ਪੇਸ਼ੇਵਰ ਜ਼ਿੰਦਗੀ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੇ ਹਨ। ਇਸ ਵਿਚਾਲੇ ਹਾਲ ਹੀ ਵਿੱਚ ਗਾਇਕ ਨੇ ਲਾਈਵ ਆ ਕਮੈਂਟ ਬਾਕਸ ਵਿੱਚ ਗਾਲ੍ਹਾਂ ਕੱਢਣ ਵਾਲਿਆਂ ਦੀ ਕਲਾਸ ਲਗਾਈ। ਦਰਅਸਲ, ਇਸ ਵਾਰ ਔਲਖ ਉਨ੍ਹਾਂ ਲੋਕਾਂ ਉੱਪਰ ਭੜਕ ਗਏ ਜੋ ਉਨ੍ਹਾਂ ਲਈ ਪੋਸਟਾਂ ਉੱਪਰ ਗਲਤ ਕਮੈਂਟ ਕਰ ਗਾਲ੍ਹਾਂ ਕੱਢਦੇ ਹਨ। ਇਸ ਦੌਰਾਨ ਗਾਇਕ ਨੇ ਕੀ ਕਿਹਾ ਤੁਸੀ ਵੀ ਵੇਖੋ ਦੈਨਿਕ ਸਵੇਰਾ ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਇਹ ਵੀਡੀਓ... ਦਰਅਸਲ, ਹਾਲ ਹੀ ਵਿੱਚ ਪੰਜਾਬੀ ਗਾਇਕ ਮਨਕੀਰਤ ਔਲਖ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਲਾਈਵ ਆਏ। ਇਸ ਦੌਰਾਨ ਗਾਇਕ ਨੇ ਗੁੱਸੇ ਵਿੱਚ ਉਨ੍ਹਾਂ ਲੋਕਾਂ ਦੀ ਰੱਜ ਕੇ ਕਲਾਸ ਲਗਾਈ ਜੋ ਉਨ੍ਹਾਂ ਦੀ ਪੋਸਟਾਂ ਉੱਪਰ ਬੇਫਾਲਤੂ ਕਮੈਂਟ ਕਰਦੇ ਹਨ। ਗਾਇਕ ਨੇ ਕਿਹਾ ਕਿ ਮੈਂ ਕਿਸੇ ਨੂੰ ਚੰਗਾ ਮਾੜਾ ਨਹੀਂ ਬੋਲਦਾ। ਇਸ ਦੌਰਾਨ ਗਾਇਕ ਨੇ ਖੁਦ ਲਾਈਵ ਆ ਅਜਿਹੇ ਲੋਕਾਂ ਨੂੰ ਗਾਲ੍ਹਾਂ ਕੱਢੀਆਂ। ਦੱਸ ਦਈਏ ਕਿ ਮਨਕੀਰਤ ਔਲਖ ਦਾ ਹਾਲ ਹੀ ਵਿੱਚ ਗੀਤ 'ਡਿਫੈਂਡਰ' ਰਿਲੀਜ਼ ਹੋਇਆ ਹੈ। ਇਸ ਨਵੇਂ ਗੀਤ ਵਿੱਚ ਭੋਜਪੁਰੀ ਅਦਾਕਾਰਾ ਅਕਸ਼ਰਾ ਸਿੰਘ ਉਸ ਦੀ ਪ੍ਰੇਮਿਕਾ ਦੇ ਕਿਰਦਾਰ 'ਚ ਨਜ਼ਰ ਆਈ। ਦੱਸ ਦਈਏ ਕਿ ਇਹ ਗਾਣੇ ਦੀ ਪੂਰਾ ਵੀਡੀਓ 5 ਅਪ੍ਰੈਲ ਨੂੰ ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਇਸ ਤੋਂ ਪਹਿਲਾ ਔਲਖ ਦਾ ਗਾਣਾ 'ਕੋਕਾ' ਰਿਲੀਜ਼ ਹੋਇਆ ਸੀ, ਇਹ ਜ਼ਬਰਦਸਤ ਹਿੱਟ ਰਿਹਾ। ਫਿਲਹਾਲ ਪ੍ਰਸ਼ੰਸਕਾਂ ਨੂੰ ਔਲਖ ਨਾਲ ਭੋਜਪੁਰੀ ਅਦਾਕਾਰਾ ਦੀ ਕੈਮਿਸਟ੍ਰੀ ਵੀ ਬੇਹੱਦ ਪਸੰਦ ਆ ਰਹੀ ਹੈ।