Kaur b Announce EP Unbeatable: ਪੰਜਾਬੀ ਗਾਇਕਾ ਕੌਰ ਬੀ ਸੰਗੀਤ ਜਗਤ ਦੀਆਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹੈ। ਜੋ ਆਪਣੇ ਸੁਪਰਹਿੱਟ ਗੀਤਾਂ ਰਾਹੀ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਰਾਜ਼ ਕਰਦੀ ਆ ਰਹੀ ਹੈ। ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ-ਨਾਲ ਖੂਬਸੂਰਤ ਪੰਜਾਬੀ ਲੁੱਕ ਨਾਲ ਵੀ ਪ੍ਰਸ਼ੰਸਕਾਂ ਨੂੰ ਕਾਇਲ ਕਰਦੀ ਆ ਰਹੀ ਹੈ। ਗਾਇਕਾ ਦੇ ਸੂਟਾਂ ਦਾ ਪੰਜਾਬੀ ਇੰਜਸਟਰੀ ਵਿੱਚ ਖੂਬ ਜਲਵਾ ਹੈ। ਦੱਸ ਦੇਈਏ ਕਿ ਕੌਰ ਬੀ ਨੇ ਆਪਣੀ ਨਹੀਂ ਈਪੀ Unbeatable ਦਾ ਐਲਾਨ ਕਰ ਦਿੱਤਾ ਹੈ। ਇਸ ਈਪੀ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਪ੍ਰਸ਼ੰਸਕਾਂ ਨੂੰ ਕੌਰ ਬੀ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਏਗੀ। ਦਰਅਸਲ, ਕੌਰ ਬੀ ਨੇ ਇਸ ਈਪੀ ਤੋਂ ਆਪਣੇ ਲੁੱਕ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਹ ਸ਼ਰਾਰਾ ਪਾਏ ਹੋਏ ਕਾਤਿਲ ਲੁੱਕ ਵਿੱਚ ਵਿਖਾਈ ਦੇ ਰਹੀ ਹੈ। ਕੌਰ ਬੀ ਦੇ ਇਸ ਲੁੱਕ ਦੀ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਤਾਰੀਫ ਕੀਤੀ ਜਾ ਰਹੀ ਹੈ। ਹਰੇਕ ਯੂਜ਼ਰ ਵੱਲੋਂ ਹਾਰਟ ਇਮੋਜ਼ੀ ਕਮੈਂਟ ਵਿੱਚ ਸ਼ੇਅਰ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕਈ ਫੈਨਜ਼ ਕੌਰ ਬੀ ਦੇ ਇਸ ਲੁੱਕ ਨੂੰ ਜੰਗਲੀ ਬਿੱਲੀ ਵੀ ਕਹਿ ਰਹੇ ਹਨ। ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ, ਵਾਹ ਜੀ ਵਾਹ ਅੱਜ ਅੱਗ ਲਗਾ ਦਿੱਤੀ। ਕੌਰ ਬੀ ਉਨ੍ਹਾਂ ਗਾਇਕਾਂ ਵਿੱਚੋਂ ਇੱਕ ਹੈ ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਗਾਇਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2010 ਦੌਰਾਨ ਸੰਗੀਤ ਰਿਐਲਿਟੀ ਸ਼ੋਅ ਆਵਾਜ਼ ਪੰਜਾਬ ਦੀ 3 ਵਿੱਚ ਹਿੱਸਾ ਲੈ ਕੇ ਕੀਤੀ। ਇਸ ਦੌਰਾਨ ਉਨ੍ਹਾਂ ਟਾਪ-5 ਵਿੱਚ ਵੀ ਜਗ੍ਹਾ ਬਣਾਈ। ਹਾਲਾਂਕਿ ਇਸ ਤੋਂ ਬਾਅਦ ਉਹ ਸ਼ੋਅ ਤੋਂ ਬਾਹਰ ਹੋ ਗਈ ਸੀ। ਇਸ ਤੋਂ ਬਾਅਦ ਕੌਰ ਬੀ ਨੇ ਪੀਟੀਸੀ ਪੰਜਾਬੀ ਵਾਇਸ ਆਫ਼ ਪੰਜਾਬ ਵਿੱਚ ਭਾਗ ਲਿਆ ਅਤੇ ਪਹਿਲੀ ਰਨਰ ਅੱਪ ਬਣੀ। ਕੌਰ ਬੀ, ਜੋ ਕਿ ਇੱਕ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਹੈ, ਆਪਣੇ ਮਾਤਾ-ਪਿਤਾ ਦੀ ਬਹੁਤ ਪਿਆਰੀ ਹੈ। ਫਿਲਹਾਲ ਫੈਨਜ਼ ਨੂੰ ਕੌਰ ਬੀ ਦੇ ਨਵੀਂ ਈਪੀ ਦਾ ਬੇਸਬਰੀ ਨਾਲ ਇੰਤਜ਼ਾਰ ਹੈ।