Amrinder Gill Daughter: ਪੰਜਾਬੀ ਗਾਇਕ ਅਮਰਿੰਦਰ ਗਿੱਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਨਾਲ-ਨਾਲ ਸੁਰੀਲੀ ਆਵਾਜ਼ ਨਾਲ ਪ੍ਰਸ਼ੰਸਕਾਂ ਨੂੰ ਕਾਇਲ ਕੀਤਾ ਹੈ।



ਦੱਸ ਦੇਈਏ ਕਿ ਇਨ੍ਹੀਂ ਦਿਨੀਂ ਕਲਾਕਾਰ ਆਪਣੀ ਨਵੀਂ ਐਲਬਮ ‘ਜੁਦਾ 3’ ਚੈਪਟਰ 2 ਨੂੰ ਲੈ ਚਰਚਾ ਵਿੱਚ ਹਨ।



ਇਸਦੇ ਨਾਲ ਹੀ ਅਮਰਿੰਦਰ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਬੱਚੀ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਵੇਖ ਲੋਕਾਂ ਦਾ ਇਹੀ ਕਹਿਣਾ ਹੈ ਕਿ ਉਹ ਕਲਾਕਾਰ ਦੀ ਧੀ ਹੈ।



ਹਾਲਾਂਕਿ ਅਮਰਿੰਦਰ ਗਿੱਲ ਵੱਲੋਂ ਇਸਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸ ਦੇਈਏ ਕਿ ਅਮਰਿੰਦਰ ਗਿੱਲ ਨੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਿਰਫ ਬੱਚੀ ਦੀ ਤਸਵੀਰ ਸ਼ੇਅਰ ਕੀਤੀ ਸੀ।



ਹਾਲਾਂਕਿ ਬਾਅਦ ਵਿੱਚ ਕਲਾਕਾਰ ਨੇ ਆਪਣੇ ਨਾਲ ਨੂਰ ਕੌਰ ਨਾਂਅ ਦੀ ਬੱਚੀ ਦੀ ਤਸਵੀਰ ਸਾਂਝੀ ਕੀਤੀ ਹੈ। ਕਲਾਕਾਰ ਨੇ ਬੱਚੀ ਦਾ ਸੋਸ਼ਲ ਮੀਡੀਆ ਅਕਾਊਂਟ ਵੀ ਟੈਗ ਕੀਤਾ ਹੈ।



ਇਸ ਤੋਂ ਬਾਅਦ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਲਾਕਾਰ ਧੀ ਨੂਰ ਨੂੰ ਕਿਸੇ ਫਿਲਮ ਵਿੱਚ ਲੈ ਕੇ ਆਉਣ ਵਾਲੇ ਹਨ। ਜਲਦ ਹੀ ਪਿਓ ਧੀ ਇਕੱਠੇ ਕਿਸੇ ਫਿਲਮ ਵਿੱਚ ਵਿਖਾਈ ਦੇਣਗੇ।



ਹਾਲਾਂਕਿ ਜਿਸ ਤਰੀਕੇ ਨਾਲ ਅਮਰਿੰਦਰ ਗਿੱਲ ਵੱਲੋਂ ਬੱਚੀ ਦੀਆਂ ਤਸਵੀਰਾਂ ਅਤੇ ਪ੍ਰੋਫਾਈਲ ਸ਼ੇਅਰ ਕੀਤੀ ਗਈ ਹੈ, ਇਸ ਤੋਂ ਇਹ ਤਾਂ ਸਾਫ ਹੋ ਗਿਆ ਹੈ ਕਿ ਕਲਾਕਾਰ ਜਲਦ ਹੀ ਫੈਨਜ਼ ਨੂੰ ਕੋਈ ਸਰਪ੍ਰਾਈਜ਼ ਦੇਣ ਵਾਲੇ ਹਨ।



ਵਰਕਫਰੰਟ ਦੀ ਗੱਲ ਕਰਿਏ ਤਾਂ ਐਲਬਮ ‘ਜੁਦਾ 3’ ਚੈਪਟਰ 2 ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ। ਜਿਨ੍ਹਾਂ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।



ਰਿਲੀਜ਼ ਹੁੰਦੇ ਹੀ ਫੈਨਜ਼ ਗਾਇਕ ਦੇ ਗੀਤਾਂ ਨੂੰ ਰੱਜ ਕੇ ਪਿਆਰ ਦੇ ਰਹੇ ਹਨ। ਇੱਕ ਸਫਲ ਸੰਗੀਤ ਕਰੀਅਰ ਹੋਣ ਦੇ ਨਾਲ-ਨਾਲ ਅਮਰਿੰਦਰ ਗਿੱਲ ਨੇ ਫਿਲਮਾਂ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਡੈਡੀ ਕੂਲ ਮੁੰਡੇ ਫੂਲ,



ਗੋਰੀਆਂ ਨੂੰ ਦਫਾ ਕਰੋ ਵਰਗੀਆਂ ਫਿਲਮਾਂ ਲਈ ਸਫਲ ਹੋਏ। ਉਨ੍ਹਾਂ ਦੀਆਂ ਦੋ ਪੰਜਾਬੀ ਫਿਲਮਾਂ ਅੰਗਰੇਜ਼ ਅਤੇ ਚਲ ਮੇਰਾ ਪੁੱਤ ਨੇ ਵਿਸ਼ਵ ਪੱਧਰ ‘ਤੇ 30 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ।



Thanks for Reading. UP NEXT

ਮੂਸੇਵਾਲਾ ਨਾਲ ਵਿਵਾਦਾਂ ਦੇ ਚੱਲਦੇ ਬਟੋਰੀ ਚਰਚਾ, ਹੁਣ ਇਸ ਗਾਇਕ ਨੂੰ ਬਾਲੀਵੁੱਡ 'ਚ ਮਿਲੀ ਜਗ੍ਹਾ

View next story