Binnu Dhillon Angry On Pakistani Artist: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਹਲਚਲ ਮੱਚੀ ਹੋਈ ਹੈ। ਇਸ ਵਿਚਾਲੇ ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ ਦੀ ਧਮਕੀ 'ਤੇ ਪੰਜਾਬੀ ਅਦਾਕਾਰ ਬੀਨੂ ਢਿੱਲੋਂ ਗੁੱਸੇ ਵਿੱਚ ਭੜਕ ਉੱਠੇ।



ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਭਵਿੱਖ ਵਿੱਚ ਅਜਿਹੇ ਵਿਅਕਤੀ ਨਾਲ ਕਦੇ ਵੀ ਕੰਮ ਨਹੀਂ ਕਰਨਗੇ। ਬੀਨੂ ਢਿੱਲੋਂ ਨੇ ਇਹ ਵੀ ਕਿਹਾ ਕਿ ਇਫਤਿਖਾਰ ਠਾਕੁਰ ਨੂੰ ਹੁਣ ਪੰਜਾਬ ਨਹੀਂ ਆਉਣ ਦਿੱਤਾ ਜਾਵੇਗਾ।



ਜੋ ਸਾਡੇ ਦੇਸ਼ ਦਾ ਵਿਰੋਧੀ ਹੈ, ਉਨ੍ਹਾਂ ਨੂੰ ਇੱਥੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਵੀ ਨਹੀਂ ਮਿਲਣਾ ਚਾਹੀਦਾ। ਦਰਅਸਲ, ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ ਨੇ ਪਾਕਿਸਤਾਨੀ ਟੀਵੀ ਚੈਨਲਾਂ ਦੇ ਇੱਕ ਪ੍ਰੋਗਰਾਮ ਵਿੱਚ ਭਾਰਤੀਆਂ ਨੂੰ ਸ਼ਾਇਰਾਨਾ ਅੰਦਾਜ਼ ਵਿੱਚ ਧਮਕੀ ਦਿੱਤੀ ਸੀ।



ਇਸ ਕਾਰਨ ਬੀਨੂ ਢਿੱਲੋਂ ਗੁੱਸੇ ਵਿੱਚ ਆ ਗਏ। ਪੰਜਾਬ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਬੀਨੂ ਢਿੱਲੋਂ ਨੇ ਪੰਜਾਬੀ ਫਿਲਮ ਨਿਰਮਾਤਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਕਿਸਤਾਨੀ ਕਲਾਕਾਰਾਂ ਨੂੰ ਆਪਣੀਆਂ ਫਿਲਮਾਂ ਵਿੱਚ ਨਾ ਲੈਣ।



ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਮਸ਼ਹੂਰ ਟੀਵੀ ਟਾਕ ਸ਼ੋਅ 'ਗੱਪਸ਼ਾਪ' ਵਿੱਚ ਨਜ਼ਰ ਆਏ ਕਾਮੇਡੀਅਨ ਇਫਤਿਖਾਰ ਠਾਕੁਰ ਨੇ ਕਿਹਾ- ਇਹ ਸੁਨੇਹਾ ਮੇਰਾ ਭਾਰਤੀਆਂ ਲਈ ਹੈ।



ਠਾਕੁਰ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ- ਫਿਜ਼ਾਓ ਸੇ ਆਓਗੇ ਤੋਂ ਹਵਾ ਮੈਂ ਉੜਾ ਦਿਏ ਜਾਓਗੇ। ਸਮੁੰਦਰ ਕੇ ਪਾਨੀ ਸੇ ਆਓਗੇ ਤੋ ਡੁਬੋ ਦਿਏ ਜਾਓਗੇ...ਜ਼ਮੀਨੀ ਰਾਸਤੋਂ ਸੇ ਆਓਗੇ ਤੋ ਦਫਨਾ ਦਿਓ ਜਾਓਗੇ...



ਬੀਨੂ ਢਿੱਲੋਂ ਨੇ ਕਿਹਾ- ਇਫਤਿਖਾਰ ਠਾਕੁਰ ਨੇ ਜੋ ਵੀ ਬਿਆਨ ਦਿੱਤਾ ਹੈ, ਮੈਂ ਇਸਦੀ ਸਖ਼ਤ ਨਿੰਦਾ ਕਰਦਾ ਹਾਂ। ਉਸਨੂੰ ਅਜਿਹਾ ਬਿਆਨ ਬਿਲਕੁਲ ਨਹੀਂ ਦੇਣਾ ਚਾਹੀਦਾ ਸੀ।



ਨਾਲ ਹੀ, ਇਹ ਗੱਲ ਯਕੀਨੀ ਹੈ ਕਿ ਅਸੀਂ ਕਦੇ ਵੀ ਅਜਿਹੇ ਵਿਅਕਤੀ ਨਾਲ ਕੰਮ ਨਹੀਂ ਕਰਾਂਗੇ ਜੋ ਸਾਡੇ ਦੇਸ਼ ਬਾਰੇ ਅਜਿਹੀਆਂ ਗੱਲਾਂ ਕਹਿ ਰਿਹਾ ਹੈ। ਖਾਸ ਕਰਕੇ ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਅਜਿਹੇ ਕਲਾਕਾਰ ਨਾਲ ਕੰਮ ਨਹੀਂ ਕਰਾਂਗਾ।



ਬੀਨੂ ਢਿੱਲੋਂ ਨੇ ਅੱਗੇ ਕਿਹਾ- ਪਾਕਿਸਤਾਨੀ ਕਲਾਕਾਰਾਂ ਨਾਲ ਪਾਈਪਲਾਈਨ ਵਿੱਚ ਜੋ ਪ੍ਰੋਜੈਕਟ ਹਨ, ਉਹ ਵੀ ਥੀਏਟਰਾਂ ਵਿੱਚ ਨਹੀਂ ਆਉਣਗੇ ਅਤੇ ਨਾ ਹੀ ਇਨ੍ਹਾਂ ਕਲਾਕਾਰਾਂ ਨੂੰ ਪੰਜਾਬ ਆਉਣ ਦਿੱਤਾ ਜਾਵੇਗਾ।



ਜੋ ਵੀ ਸਾਡੇ ਦੇਸ਼ ਦੇ ਵਿਰੁੱਧ ਹੈ, ਉਹ ਸਾਡੇ ਵਿਰੁੱਧ ਵੀ ਹੋਵੇਗਾ। ਮੈਨੂੰ ਨਹੀਂ ਲੱਗਦਾ ਕਿ ਅਜਿਹੇ ਲੋਕਾਂ ਨੂੰ ਸਾਡੇ ਦੇਸ਼ ਵਿੱਚ ਕੰਮ ਕਰਨ ਅਤੇ ਆਪਣੀ ਅਦਾਕਾਰੀ ਦੇ ਹੁਨਰ ਦਿਖਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ।