Punjabi Singer Master Saleem: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ (master Saleem) ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ।



ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਹਿੰਦੀ ਸੰਗੀਤ ਜਗਤ ਵਿੱਚ ਵੀ ਖੂਬ ਨਾਮ ਕਮਾਇਆ ਹੈ ਅਤੇ ਕਮਾਉਂਦੇ ਆ ਰਹੇ ਹਨ।



ਇਸ ਵਿਚਾਲੇ ਪੰਜਾਬੀ ਗਾਇਕ ਵੱਲੋਂ ਇੱਕ ਅਜਿਹਾ ਐਲਾਨ ਕੀਤਾ ਗਿਆ ਹੈ, ਜਿਸ ਨੇ ਪੰਜਾਬੀ ਸੰਗੀਤ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ।
ਦਰਅਸਲ, ਸੋਸ਼ਲ ਮੀਡੀਆ ਉੱਪਰ ਗਾਇਕ ਦੀ ਇੱਕ ਇੰਸਟਾਗ੍ਰਾਮ ਸਟੋਰੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ,



ਜਿਸ ਰਾਹੀਂ ਉਨ੍ਹਾਂ ਕਿਹਾ ਕਿ ਗਾਇਕੀ ਤੋਂ ਸੰਨਿਆਸ ਲੈਣ ਦਾ ਟਾਈਮ ਆ ਗਿਆ। ਦੱਸ ਦੇਈਏ ਕਿ ਇਹ ਵੀਡੀਓ ਸਟੋਰੀ Sirf Panjabiyat ਇੰਸਟਾਗ੍ਰਾਮ ਹੈਂਡਲ ਤੋਂ ਸਾਹਮਣੇ ਆਈ ਹੈ। ਜਿਸ ਨੇ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ।



ਇਸਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਗਿਆ ਹੈ, ਗਾਇਕ ਮਾਸਟਰ ਸਲੀਮ ਨੇ ਐਲਾਨ ਕੀਤਾ ਹੈ ਕਿ ਉਹ ਜਲਦ ਗਾਇਕੀ ਤੋਂ ਰਿਟਾਇਰ ਹੋਣਗੇ।



ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਵਿੱਚ ਬਹੁਤ ਕੁਝ ਕੀਤਾ ਹੈ ਅਤੇ ਹੁਣ ਵਕਤ ਆ ਗਿਆ ਹੈ ਕਿ ਉਹ ਅਧਿਕਾਰਿਕ ਤੌਰ 'ਤੇ ਗਾਇਕੀ ਤੋਂ ਵਿਦਾ ਲੈਣ...



ਪੰਜਾਬੀ ਗਾਇਕ ਦੇ ਵਾਇਰਲ ਹੋ ਰਹੇ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਕਮੈਂਟ ਕਰ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ।



ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਜੋ ਵੀ ਆ ਸਲੀਮ ਪੰਜਾਬ ਦੇ ਬੇਸਟ ਸਿੰਗਰਾਂ ਵਿੱਚੋਂ ਲੈਜੇਂਡ...ਸੁਰ ਤਾਲ ਦਾ ਗਿਆਨ ਬਹੁਤ ਆ... ਲੋਕੀ ਜੋ ਮਰਜ਼ੀ ਕਹਿਣ...