AP Dhillon House Firing: ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਬਾਰੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਗਾਇਕ ਦੇ ਘਰ ਅੱਗੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ।



ਹਮਲਾਵਰਾਂ ਨੇ ਕੈਨੇਡਾ ਦੇ ਵੈਨਕੂਵਰ ਸਥਿਤ ਗਾਇਕ ਦੇ ਘਰ ਦੇ ਬਾਹਰ ਇਸ ਘਟਨਾ ਨੂੰ ਅੰਜਾਮ ਦਿੱਤਾ। ਲਾਰੈਂਸ ਬਿਸ਼ਨੋਈ ਗੈਂਗ ਦੇ ਰੋਹਿਤ ਗੋਦਾਰਾ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।



ਇਸ ਗੋਲੀਬਾਰੀ ਪਿੱਛੇ ਏਪੀ ਢਿੱਲੋਂ ਦਾ ਸਲਮਾਨ ਨਾਲ ਕੰਮ ਦੱਸਿਆ ਜਾਂਦਾ ਹੈ। ਜਿਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਬਰਦਾਸ਼ਤ ਨਹੀਂ ਕਰ ਸਕਿਆ।



ਕੈਨੇਡਾ ਵਿੱਚ ਏਪੀ ਢਿੱਲੋਂ ਦੇ ਘਰ ਦੇ ਬਾਹਰ ਹੋਏ ਇਸ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਰੋਹਿਤ ਗੋਦਾਰਾ ਨੇ ਲਈ ਹੈ। ਫੇਸਬੁੱਕ 'ਤੇ ਪੋਸਟ ਕੀਤਾ ਗਿਆ ਸੀ



ਕਿ- ਰਾਮ ਰਾਮ ਸਾਰੇ ਭਰਾਵਾਂ ਨੂੰ...ਇੱਕ ਸਤੰਬਰ ਦੀ ਰਾਤ ਕੈਨੇਡਾ ਵਿੱਚ ਦੋ ਥਾਵਾਂ ਤੇ ਅਸੀ ਫਾਇਰਿੰਗ ਕੀਤੀ ਹੈ।



ਜਿਸ ਵਿੱਚ ਇੱਕ ਵਿਕਟੋਰੀਆ ਆਈਲੈਂਡ ਅਤੇ ਵੁੱਡਬ੍ਰਿਜ ਟੋਰਾਂਟੋ ਹੈ। ਇਸ ਦੀ ਜ਼ਿੰਮੇਵਾਰੀ ਮੈਂ, ਰੋਹਿਤ ਗੋਦਾਰਾ (ਲੌਰੇਸ਼ ਬਿਸ਼ਨੋਈ ਗਰੁੱਪ) ਲੈਂਦਾ ਹਾਂ।



ਵਿਕਟੋਰੀਆ ਆਈਲੈਂਡ ਵਾਲਾ ਘਰ ਏ.ਪੀ. ਢਿੱਲੋਂ ਦਾ ਹੈ। ਇਹ ਵੱਡੀ ਫੀਲਿੰਗ ਲੈ ਰਿਹਾ ਹੈ। ਸਲਮਾਨ ਖਾਨ ਦੇ ਗਾਣੇ ਵਿੱਚ 'ਤੇਰੇ ਪਰ ਆਏ ਥੇ', ਫਿਰ ਜਾਂ ਤਾਂ ਆਉਂਦਾ ਬਾਹਰ ਅਤੇ ਦਿਖਾਉਂਦਾ ਆਪਣੇ ਐਕਸ਼ਨ ਕਰਕੇ।



ਜਿਸ ਅੰਡਰਵਰਲਡ ਲਾਈਫ ਦੀ ਤੁਸੀਂ ਲੋਕ ਕਾੱਪੀ ਕਰਦੇ ਹੋ, ਅਸੀਂ ਉਹ ਜੀਵਨ ਅਸਲ ਵਿੱਚ ਜੀ ਰਹੇ ਹਾਂ। ਆਪਣੀ ਔਕਾਤ ਵਿੱਚ ਰਹੋ ਨਹੀਂ ਤਾਂ ਕੁੱਤੇ ਦੀ ਮੌਤ ਮਰੋਗੇ।



ਦੱਸ ਦੇਈਏ ਕਿ ਹਾਲ ਹੀ ਵਿੱਚ ਸਲਮਾਨ ਖਾਨ ਦੇ ਨਾਲ ਏਪੀ ਢਿੱਲੋਂ ਦਾ ਇੱਕ ਗੀਤ ਓਲਡ ਮਨੀ ਰਿਲੀਜ਼ ਹੋਇਆ ਸੀ। ਗੀਤ ਨੂੰ ਰਿਲੀਜ਼ ਹੋਏ ਸਿਰਫ਼ ਤਿੰਨ ਹਫ਼ਤੇ ਹੀ ਹੋਏ ਹਨ।



ਇਸ ਗੀਤ ਨੂੰ ਕਾਫੀ ਪ੍ਰਸਿੱਧੀ ਮਿਲੀ। ਇਸ ਨੂੰ ਯੂਟਿਊਬ 'ਤੇ ਇਕ ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।